‘ਆਦਿਤਿਆ-ਐਲ1’ ਲਾਂਚ ਲਈ ਕਾਊਂਟਡਾਊਨ ਸ਼ੁਰੂ, ਵਾਹਨਾਂ ਦੀ ਟੈਸਟਿੰਗ ਹੋਈ ਪੂਰੀ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੂਰਜ ਮਿਸ਼ਨ ਲਈ ਪੂਰੀ ਤਿਆਰੀ ਕਰ ਲਈ ਹੈ। ਇਸਰੋ ਦੇ ਮੁੱਖੀ ਐੱਸ.ਸੋਮਨਾਥ ਨੇ ਕਿਹਾ ਕਿ ਇਸਰੋ ਦੀ ਟੀਮ ਨੇ ਲਾਂਚਿੰਗ ਦੀ ਰਿਹਸਲ ਪੂਰੀ ਕਰ ਲਈ ਹੈ। ਰਾਕੇਟ ਅਤੇ ਸੈਟੇਲਾਈਟ ਤਿਆਰ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਅਸੀਂ ਲਾਂਚ ਲਈ ਕਾਊਂਟਡਾਊਨ ਸ਼ੁਰੂ ਕਰਨਾ ਹੈ।

Advertisements

ਸੂਰਜ ਦਾ ਅਧਿਐਨ ਕਰਨ ਲਈ ‘ਆਦਿਤਿਆ-ਐਲ1’ ਮਿਸ਼ਨ ਨੂੰ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ 2 ਸਤੰਬਰ ਨੂੰ ਰਾਤ 11.50 ਵਜੇ ਵਾਂਚ ਕੀਤਾ ਜਾਵੇਗਾ। ‘ਆਦਿਤਿਆ-ਐਲ1’ ਪੁਲਾੜ ਯਾਨ ਨੂੰ ਸੂਰਜ ਦੇ ਕੋਰੋਨਾ ਦੇ ਰਿਮੋਟ ਨਿਰੀਖਣ ਲਈ ਐਲ1 ਤੇ ਸੂਰਜੀ ਹਵਾ ਦਾ ਯਥਾਰਥਵਾਦੀ ਅਧਿਐਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਸਥਾਨ ਧਰਤੀ ਤੋਂ ਕਰੀਬ 15 ਲੱਖ ਕਿਲੋਮੀਟਰ ਦੀ ਦੂਰੀ ਤੇ ਹੈ। ਮਿਸ਼ਨ ਨੂੰ ਲਗਰਾਂਗੀਅਨ ਪੁਆਇੰਟ-1 ਤੱਕ ਪਹੁੰਚਣ ਲਈ ਲਗਭਗ ਚਾਰ ਮਹੀਨੇ ਲੱਗਣਗੇ।

LEAVE A REPLY

Please enter your comment!
Please enter your name here