ਕਪੂਰਥਲਾ (ਦ ਸਟੈਲਰ ਨਿਊਜ਼), ਪਲਕ। ਕਪੂਰਥਲਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਪਤਨੀ ਵੱਲੋਂ ਤਲਾਕ ਦੇਣ ਮਗਰੋਂ ਘਰ ਨੇ ਨੇੜੇ ਖੇਤਾਂ ਵਿੱਚ ਪਤੀ ਨੇ ਆਪਣੇ –ਆਪ ਨੂੰ ਅੱਗ ਲੱਗ ਲਈ। ਜਦੋਂ ਦੋਸਤ ਨੇ ਉਸ ਨੂੰ ਵੇਖਿਆਂ ਤਾਂ ਉਸ ਨੇ ਰੌਲਾ ਪਾ ਦਿੱਤਾ। ਇੱਕਠੇ ਹੋਏ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੇ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਜ਼ਿਆਦਾ ਹੋਣ ਕਾਰਨ ਕੋਸ਼ਿਸ਼ ਅਸਫ਼ਲ ਰਹੀ।
ਲੋਕਾਂ ਨੇ ਜਲਦੀ ਹੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਵਿਅਕਤੀ ਦੀ ਪਹਿਚਾਣ ਇੰਦਰਜੀਤ ਸਿੰਘ ਵਾਸੀ ਨਾਮਦੇਵ ਕਲੋਨੀ ਵਜੋਂ ਹੋਈ ਹੈ। ਡਿਊਟੀ ਡਾਕਟਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।