ਸੀਪਾਈਟ ਕੈਂਪ ਨੰਗਲ ਵਿਖੇ ਫਿਜ਼ੀਕਲ ਟੈਸਟ ਲਈ ਟੇ੍ਰਨਿੰਗ ਕੈਂਪ 12 ਤੋਂ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ-ਪਾਈਟ ਕੈਂਪ ਨੰਗਲ ਦੇ ਕੈਂਪ ਇੰਚਾਰਜ ਸੂਬੇਦਾਰ/ ਹੋਨਰੀ/ ਲੈਫਟੀਨੈਂਟ ਇੰਦਰਜੀਤ ਕੁਮਾਰ ਨੇ ਦੱਸਿਆ ਹੈ ਕਿ ਅਗਨੀਵੀਰ ਦੀ ਆਰਮੀ ਦੀ ਭਰਤੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਨੌਜਵਾਨ, ਜਿਨ੍ਹਾਂ ਦਾ ਲਿਖਤੀ ਪੇਪਰ ਮਿਤੀ 17 ਅਪ੍ਰੈਲ 23 ਨੂੰ ਹੋਇਆ ਸੀ ਅਤੇ ਨਤੀਜਾ ਮਿਤੀ 21 ਮਈ 2023 ਨੂੰ ਆਇਆ ਸੀ, ਦੇ ਪਾਸ ਹੋਏ ਨੌਜਵਾਨਾਂ ਦਾ ਫਿਜ਼ੀਕਲ ਟੈਸਟ ਮਿਤੀ 16 ਦਸੰਬਰ 23 ਤੋਂ ਸ਼ੁਰੂ ਹੋ ਰਿਹਾ ਹੈ।

Advertisements

ਉਨ੍ਹਾਂ ਦੱਸਿਆ ਇਸ ਦੇ ਵਾਸਤੇ ਸੀ-ਪਾਈਟ ਕੈਂਪ ਨੰਗਲ ਵਿਖੇ ਮਿਤੀ 12 ਸਤੰਬਰ 23 ਤੋਂ ਕੈਂਪ ਸ਼ੁਰੂ ਹੋ ਰਿਹਾ ਹੈ। ਟ੍ਰੇਨਿੰਗ ਲਈ ਚਾਹਵਾਨ ਨੌਜਵਾਨ ਕੈਂਪ ਵਿਖੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਰੋਲ ਨੰਬਰ ਸਲਿਪ ,ਆਰ.ਸੀ ਦੀ ਕਾਪੀ , ਆਧਾਰ ਕਾਰਡ ਅਤੇ ਦਸਵੀਂ ਦੇ ਸਰਟੀਫਿਕੇਟ ਦੀ ਅਸਲ ਕਾਪੀ ਅਤੇ ਦੋ ਫੋਟੋਆਂ ਲੈ ਕੇ ਕੈਂਪ ਵਿਖੇ ਸਵੇਰੇ 9 ਵਜੇ ਤੋਂ ਬਾਅਦ ਹਾਜ਼ਰ ਹੋ ਸਕਦੇ ਹਨ।

ਕੈਂਪ ਇੰਚਾਰਜ ਸੂਬੇਦਾਰ/ ਹੋਨਰੀ/ ਲੈਫਟੀਨੈਂਟ ਇੰਦਰਜੀਤ ਕੁਮਾਰ ਨੇ ਦਸਿਆ ਹੈ ਕਿ ਕੈਂਪ ਵਿਖੇ ਸਿਖਲਾਈ ਦੌਰਾਨ ਨੋਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 84928-21213,78371-08092, 98885-16122 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here