ਨਿਰੋਗ ਰਹਿਣ ਲਈ ਰੋਜਾਨਾ ਜਿੰਦਗੀ ਵਿੱਚ ਕਸਰਤ ਅਤੇ ਚੰਗੀ ਖੁਰਾਕ ਕਰਨੀ ਚਾਹੀਦੀ ਹੈ: ਡਾ. ਪੁਨੀਤ ਗਿੱਲ

ਪਠਾਨਕੋਟ, (ਦ ਸਟੈਲਰ ਨਿਊਜ਼): ਕਿਸੇ ਵੀ ਤਰ੍ਹਾਂ ਦੀ ਆਪਦਾ ਜਾਂ ਕਿਸੇ ਦੁਰਘਟਨਾਂ ਜਾਂ ਘਟਨਾਂ ਦੇ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੇਣ ਲਈ ਇੱਕ ਵਿਸੇਸ ਵਰਕਸਾਪ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ-ਕਮ-ਸਹਾਇਕ ਕਮਿਸਨਰ ਜਰਨਲ, ਜਿਓਤਸਨਾ ਸਿੰਘ (ਪੀ.ਸੀ.ਐਸ.) , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਡਿਪਟੀ ਕਮਿਸਨਰ ਦਫਤਰ ਦਾ ਸਾਰਾ ਸਟਾਫ ਹਾਜਰ ਸੀ।

Advertisements

ਇਸ ਮੋਕੇ ਤੇ ਸਿਵਲ ਹਸਪਤਾਲ ਤੋਂ ਪਹੁੰਚੀ ਵਿਸੇਸ ਤੋਰ ਤੇ ਟੀਮ ਜਿਸ ਵਿੱਚ ਡਾ. Êਪੁਨੀਤ ਗਿੱਲ ਮੈਡੀਕਲ ਅਫਸਰ, ਡਾ. ਅਮਨਦੀਪ ਸਿੰਘ, ਫਾਰਮਾਸਿਸਟ ਰਮਨ ਕੁਮਾਰ, ਦਵਿੰਦਰ, ਗੁਰਦੀਪ ਆਦਿ ਦੀ ਟੀਮ ਵਿਸੇਸ ਤੋਰ ਤੇ ਹਾਜਰ ਹੋਏ। ਵਰਕਸਾਪ ਦੋਰਾਨ ਸੰਬੋਧਤ ਕਰਦਿਆਂ ਡਾ. ਪੁਨੀਤ ਗਿੱਲ ਮੈਡੀਕਲ ਅਫਸਰ ਨੇ ਦੱਸਿਆ ਕਿ ਕਿਸੇ ਨਾ ਕਿਸੇ ਰੁਪ ਵਿੱਚ ਸਾਨੂੰ ਕਿਸੇ ਨਾ ਕਿਸੇ ਆਪਦਾ, ਅਣਸੁਖਾਵੀ ਘਟਨਾ ਜਾਂ ਕਿਸੇ ਦੁਰਘਟਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਸਮੇਂ ਸਾਨੂੰ ਪੂਰੀ ਤਰ੍ਹਾਂ ਨਾਲ ਸੂਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਰ ਸਾਨੂੰ ਮੁੱਢਲੀ ਸਹਾਇਤਾ ਦੇਣ ਦੀ ਥੋੜੀ ਵੀ ਜਾਣਕਾਰੀ ਹੋਵੇ ਤਾਂ ਅਸੀ ਦੁਰਘਟਨਾ ਦਾ ਸਿਕਾਰ ਹੋਣ ਵਾਲੇ ਪਰਸਨ ਦੀ ਜਾਨ ਬਚਾ ਸਕਦੇ ਹਾਂ।

ਉਨ੍ਹਾਂ ਦੱਸਿਆ ਕਿ ਅਕਸਰ ਦੇਖਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੜਕ ਦੁਰਘਟਨਾ ਦੋਰਾਨ ਅਸੀਂ ਸਿਕਾਰ ਹੋਏ ਲੋਕਾਂ ਨੂੰ ਬਿਨ੍ਹਾ ਕਿਸੇ ਸਾਵਧਾਨੀ ਦੇ ਚੁੱਕਣਾ ਸੁਰੂ ਕਰ ਦਿੰਦੇ ਹਾਂ । ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਸਭ ਤੋਂ ਪਹਿਲਾ ਅਪਣੇ ਆਪ ਨੂੰ ਸੁਰੱਖਿਅਤ ਕਰੋਂ, ਦੁਰਘਟਨਾ ਦਾ ਸਿਕਾਰ ਵਿਅਕਤੀ ਦੇ ਆਲੇ ਦੁਆਲੇ ਭੀੜ ਇਕੱਠੀ ਨਾ ਹੋਣ ਦਿਓ, ਅਗਰ ਦੁਰਘਟਨਾ ਦਾ ਸਿਕਾਰ ਵਿਅਕਤੀ ਦੇ ਕਿਸੇ ਅੰਗ ਤੇ ਲਹੂ ਜਿਆਦਾ ਨਿਕਲ ਰਿਹਾ ਹੈ ਅਤੇ ਆਪ ਨੂੰ ਲਗਦਾ ਹੈ ਕਿ ਹੱਡੀ ਟੁੱਟ ਗਈ ਹੈ ਤਾਂ ਕਿਸੇ ਵੀ ਸਿੱਧੇ ਫੱਟੇ ਜਾਂ ਕਿਸੇ ਹੋਰ ਸਿੱਧੀ ਚੀਜ ਨਾਲ ਉਸ ਅੰਗ ਨੂੰ ਬੰਨਿਆ ਜਾ ਸਕਦਾ ਹੈ।

ਅਗਰ ਕਿਸੇ ਨੂੰ ਸਾਹ ਲੈਣ ਚੋ ਸਮੱਸਿਆ ਆ ਰਹੀ ਹੈ ਤਾਂ ਵਿਅਕਤੀ ਦੇ ਕਪੜੇ ਉਤਾਰ ਦੇ ਚੈਕ ਕਰੋ ਕਿ ਛਾਤੀ ਜਾਂ ਪਿੱਠ ਤੇ ਕਿਸੇ ਤਰ੍ਹਾਂ ਦਾ ਕੋਈ ਸੁਰਾਖ ਤਾਂ ਨਹੀਂ ਹੋਇਆ ਅਗਰ ਅਜਿਹਾ ਹੋਇਆ ਹੈ ਤਾਂ ਅਪਣੇ ਵਾਹਨ ਵਿੱਚੋਂ ਬੈਂਡਏਜ ਨੰ ਨਿਕਾਲੋ ਅਤੇ ਉਸ ਜਖਮੀ ਸਥਾਨ ਨੂੰ ਕਵਰ ਕਰਦਿਆਂ ਕੱਸ ਤੇ ਲਗਾ ਦਿਓ ਇਸ ਨਾਲ ਵਿਅਕਤੀ ਦਾ ਸਾਹ ਸੋਖਾ ਹੋ ਜਾਵੈਗਾ ਅਤੇ ਉਸ ਦੇ ਬਚਾਓ ਦੀ ਸਮਰੱਥਾ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾਂ ਅਗਰ ਆਪ ਦੇ ਸਕਦੇ ਹੋ ਤਾਂ ਤੱਦ ਤੱਕ ਮੁੱਢਲੀ ਸਹਾਇਤਾ ਦਿੰਦੇ ਰਹੋ ਜਦੋਂ ਤੱਕ ਐਂਬੂਲੈਂਸ ਨਹੀਂ ਆ ਜਾਂਦੀੇ।

ਇਸ ਮੋਕੇ ਤੇ ਡਾ. ਪੁਨੀਤ ਗਿੱਲ ਵੱਲੋਂ ਸੱਪ ਦੇ ਕੱਟਣ, ਕਿਸੇ ਵੀ ਜੰਗਲੀ ਜਾਨਵਰ ਦੇ ਕੱਟਣ, ਅੱਗ ਲੱਗਣ, ਡੈਂਗੂ, ਆਦਿ ਦੇ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਵੀ ਰੋਸਨੀ ਪਾਈ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਤੀਬੰਧਿਤ ਦਵਾਈਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਅਤੇ ਅਪਣੀ ਜਿੰਦਗੀ ਵਿੱਚ ਰੋਜਾਨਾ ਸਵੇਰ ਦੀ ਸੈਰ ਅਤੇ ਚੰਗੀ ਖੁਰਾਕ ਨੂੰ ਸਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਆਦਾ ਬਿਨ੍ਹਾਂ ਕਿਸੇ ਜਰੂਰਤ ਦੇ ਦਵਾਈਆਂ ਦਾ ਪ੍ਰਯੋਗ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਅਗਰ ਕਿਸੇ ਤਰ੍ਹਾਂ ਦੀ ਸਰੀਰਿਕ ਸਮੱਸਿਆ ਹੈ ਤਾਂ ਬਿਨ੍ਹਾਂ ਸਮਾਂ ਗਵਾਇਆ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਚੰਗੀ ਸਿਹਤ ਸਰੀਰਿਕ ਤੋਰ ਤੇ ਵਿਅਕਤੀ ਨੂੰ ਤੱਦ ਹੀ ਮਿਲਦੀ ਹੈ ਅਗਰ ਰੋਜਾਨਾ ਦੀ ਜਿੰਦਗੀ ਵਿੱਚ ਕਸਰਤ ਨੂੰ ਸਾਮਲ ਕੀਤਾ ਜਾਵੈ ਅਤੇ ਰੋਜਾਨਾਂ ਦੀ ਖੁਰਾਕ ਦਾ ਧਿਆਨ ਰੱਖਿਆ ਜਾਵੈ।

LEAVE A REPLY

Please enter your comment!
Please enter your name here