1064 ਸਰਕਾਰੀ ਬੱਸਾਂ ਰੈਲੀ ਤੇ ਲੈਜਾਣ ਵਾਲੇ ਮੁਲਾਜ਼ਮਾਂ ਨਾਲ ਮੀਟਿੰਗ ਲਈ ਮੁੱਖ ਮੰਤਰੀ ਕੋਲ ਨਹੀਂ ਸਮਾਂ: ਸੂਬਾ ਆਗੂ ਗੁਰਵਿੰਦਰ ਸਿੱਧੂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਪੂਰੇ ਪੰਜਾਬ ਭਰ ਦੇ ਡਿੱਪੂਆਂ ਤੇ ਵਿਭਾਗ ਵਲੋਂ ਮੰਨੀਆ ਮੰਗਾਂ ਲਾਗੂ ਨਾ ਕਰਨ ਅਤੇ 14 ਸਤੰਬਰ ਦੀ ਮੀਟਿੰਗ ਤੋ ਭੱਜਣ ਵਾਲੀ ਸਰਕਾਰ ਦੇ ਰੋਸ ਵਜੋ ਪੁਤਲੇ ਫੂਕੇ ਗਏ ਜਿਸ ਦੌਰਾਨ ਕਪੂਰਥਲਾ ਡਿਪੂ ਦੇ ਗੇਟ ਤੇ ਬੋਲਦਿਆਂ ਸੂਬਾ ਆਗੂ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਸਾਬਿਤ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਯੂਨੀਅਨ ਨੂੰ 3 ਤੋਂ 4 ਮੀਟਿੰਗ ਦੇ ਕੇ ਭੱਜ ਚੁੱਕੇ ਹਨ ਅਤੇ 15 ਤੋਂ 16 ਮੀਟਿੰਗਾਂ ਅਸੀਂ ਵਿਭਾਗ ਦੇ ਅਧਿਕਾਰੀਆਂ ਤੇ ਸਟੇਟ ਟ੍ਰਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਨਾਲ ਕਰ ਚੁੱਕੇ ਹਾਂ ਸੰਘਰਸ਼ ਕਰਕੇ ਪਿਛਲੀ ਸਮੇ ਵਿੱਚ 30% ਤਨਖ਼ਾਹ ਵਾਧਾ ਅਤੇ ਹਰ ਸਾਲ 5% ਵਾਧਾ ਲਾਗੂ ਕਰਵਾਈਆ ਗਿਆ ਸੀ ਪ੍ਰੰਤੂ ਉਸ ਨੂੰ ਇੱਕ ਸਾਲ ਤੋਂ ਮੌਜੂਦਾ ਸਰਕਾਰ ਅਤੇ ਅਧਿਕਾਰੀ ਲਾਗੂ ਨਹੀਂ ਕਰਦੇ ਨੱਪੀ ਬੈਠੇ ਹਨ ਦੂਸਰੇ ਪਾਸੇ ਫਾਰਗ ਕਰਮਚਾਰੀਆਂ ਨੂੰ ਬਹਾਲ ਕਰਨ ਲਈ ਹੋਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਮੰਨੀਆ ਮੰਗਾਂ ਨੂੰ ਜਾਣਬੁੱਝ ਕੇ ਲਾਗੂ ਨਾ ਕਰਨਾ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਸ ਲਈ ਜੱਥੇਬੰਦੀ ਵੱਲੋਂ 14,15,16 ਅਗਸਤ ਨੂੰ ਹੜਤਾਲ ਕਰਕੇ 15 ਅਗਸਤ ਨੂੰ ਗੁਲਾਮੀ ਦਿਵਸ ਦਾ ਪ੍ਰੋਗਰਾਮ ਦਿੱਤਾ ਗਿਆ ਸੀ।

Advertisements

ਜਿਸ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਪ੍ਰਸ਼ਾਸਨ ਵੱਲੋ ਮੁੱਖ ਮੰਤਰੀ ਪੰਜਾਬ ਦੇ ਨਾਲ 25 ਅਗਸਤ ਦੀ ਮੀਟਿੰਗ ਤਹਿ ਕਰਵਾਈ ਗਈ ਸੀ ਪ੍ਰੰਤੂ ਮੌਕੇ ਤੇ ਮੀਟਿੰਗ ਪੋਸਟਪੌਨ ਕਰਕੇ 14 ਸਤੰਬਰ ਦੀ ਮੀਟਿੰਗ ਤਹਿ ਕੀਤੀ ਗਈ ਸੀ ਪਰ ਪੋਸਟਪੌਨ ਕਰਕੇ 14 ਸਤੰਬਰ ਦੀ ਮੀਟਿੰਗ ਕੀਤੀ ਗਈ ਸੀ ਕੱਲ ਫੇਰ ਇਸ ਮੀਟਿੰਗ ਨੂੰ ਪੋਸਟਪੌਨ ਕਰਕੇ 29/9/2023 ਦੀ ਕਰ ਦਿੱਤੀ ਗਈ ਹੈ ਮੌਜੂਦਾ ਸਰਕਾਰ ਵਲੋਂ ਕੱਲ ਅਮ੍ਰਿਤਸਰ ਰੈਲੀ ਲਈ 1064 ਦੇ ਕਰੀਬ ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਸਰਕਾਰੀ ਬੱਸਾਂ ਵਰਤੀਆਂ ਗਈਆ ਹਨ ਕੱਚੇ ਮੁਲਾਜ਼ਮਾਂ ਨੂੰ ਸਿਆਸੀ ਰੈਲੀਆਂ ਤੇ ਲੋਕ ਲਿਜਾਣ ਸਮੇਂ ਹੀ ਯਾਦ ਕੀਤਾ ਜਾਂਦਾ ਹੈ ਪ੍ਰੰਤੂ ਮੰਗਾਂ ਹੱਲ ਕਰਨ ਲਈ ਇਹਨਾਂ ਮੁਲਾਜ਼ਮਾਂ ਲਈ ਸਰਕਾਰ ਕੋਲ ਕੋਈ ਸਮਾਂ ਨਹੀਂ ਹੈ ਸਰਕਾਰ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੀ ਤੇ ਜਾਣ ਬੁੱਝ ਕੇ ਮੀਟਿੰਗਾਂ ਤੋ ਭੱਜ ਕੇ ਹੜਤਾਲ ਕਰਵਾਉਣਾ ਚਾਹੁੰਦੀ ਹੈ। ਸਹਾਇਕ ਕੈਸ਼ੀਅਰ ਗੁਰਤੇਜਪਾਲ ਸਿੰਘ ਮਾਣਕ, ਜਾਇੰਟ.ਸਕੱਤਰ ਤਲਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਵਲੋ ਪਿੱਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਘੱਟ ਤਨਖਾਹ ਵਾਲੇ ਮੁਲਾਜ਼ਮਾਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਨਹੀਂ ਕੀਤਾ ਜਾ ਰਿਹਾ ਕੱਢੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਅਤੇ ਜ਼ੋ ਪਿਛਲੇ ਸਮੇਂ ਵਿੱਚ 5% ਤਨਖ਼ਾਹ ਦਾ ਵਾਧਾ ਵਰਕਰਾਂ ਨੂੰ ਹਰ ਸਾਲ ਦਾ ਦਿੱਤਾ ਗਿਆ ਸੀ।

ਉਸ ਨੂੰ ਵਿਭਾਗ ਵਲੋ ਵਿੱਚ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੇ ਵਿੱਚ ਮੱਤਾ ਪਾਸ ਕੀਤਾ ਗਿਆ ਸੀ ਪਰ ਲਗਭਗ ਉਸ ਮੱਤੇ ਨੂੰ 2 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ। ਪਰ ਮਨੇਜਮੈਂਟ ਉਸ ਨੂੰ ਲਾਗੂ ਨਹੀਂ ਕਰ ਰਹੀ। ਉਲਟਾ ਵਿਭਾਗ ਦੀ ਠੇਕੇਦਾਰ ਕਾਰਨ GST ਅਤੇ ਕਮਿਸ਼ਨ ਰਾਹੀ  20 ਤੋ 25 ਕਰੋੜ ਰੁਪਏ ਦੀ ਲੁੱਟ ਹੋ ਰਹੀ ਹੈ ਇਸ ਨੂੰ ਰੋਕਣ ਦੀ ਬਜਾਏ ਵਿਭਾਗ ਵਿੱਚ ਨਵੇਂ ਭਰਤੀ ਵਰਕਰ ਨੂੰ ਬਹੁਤ ਘੱਟ ਤਨਖਾਹ ਤੇ ਭਰਤੀ ਕੀਤਾ ਜਾ ਰਿਹਾ ਹੈ ਮਨੇਜਮੈਂਟ ਅਤੇ ਸਰਕਾਰ ਵਰਕਰ ਨੂੰ ਕੁਝ ਨਹੀਂ ਦੇਣਾ ਚਹੁੰਦੀ,ਉਲਟਾ ਠੇਕੇਦਾਰੀ ਸਿਸਟਮ ਤਹਿਤ ਵਿਭਾਗਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਵਿਭਾਗ ਦਾ ਨੁਕਸਾਨ ਕਰ ਰਹੇ ਹਨ ਪੰਜਾਬ ਦੇ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਪਾ ਕੇ ਲੁੱਟ ਕਰਾਉਣ ਦੀ ਤਿਆਰੀ ਹੈ। ਜੋ ਕਿ ਵਿਭਾਗ ਦੀ ਸਿੱਧੀ ਕਰੋੜਾਂ ਦੀ ਲੁੱਟ ਹੈ।

ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਅੱਜ 14 ਤਰੀਕ ਨੂੰ ਕੱਢਣ ਦੀ ਬਜਾਏ ਮੀਟਿੰਗ ਤੋ ਭੱਜ ਕੇ ਸਰਕਾਰ ਸਾਬਿਤ ਕਰਨਾ ਚਾਹੁੰਦੀ ਹੈ ਕਿ ਸਰਕਾਰ ਕੱਚੇ ਮੁਲਾਜਮਾਂ ਦਾ ਸੋਸਣ ਕਰਨੀ ਚਾਹੁੰਦੀ ਹੈ ਜਿਸ ਦੇ ਰੋਸ ਵਜੋਂ ਪੱਨਬੱਸ ਤੇ PRTC ਦੇ ਸਮੂਹ ਬੱਸ ਸਟੈਂਡਾਂ ਤੇ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ ਤੇ ਨਾਅਰੇਬਾਜੀ ਕੀਤੀ ਗਈ ਤੇ ਐਲਾਨ ਕੀਤਾ ਕਿ ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਸਮੂਹ ਕੱਚੇ ਵਰਕਰਾਂ ਤੇ 5% ਵਾਧਾ ਹਰੇਕ ਸਾਲ ਅਤੇ ਘੱਟ ਤਨਖਾਹ ਵਾਲੇ ਵਰਕਰਾਂ ਤੇ 2500 ਤੇ 30% ਵਾਧਾ ਲਾਗੂ ਨਹੀਂ ਕੀਤਾ ਅਤੇ ਕੰਢੀਸ਼ਨਾ ਵਿੱਚ ਸੋਧ ਕਰਕੇ ਮੁਲਾਜ਼ਮਾਂ ਨੂੰ ਬਹਾਲ ਨਾ ਕੀਤਾ ਅਤੇ  ਬਲੈਕਲਿਸਟ ਕੱਢੇ ਮੁਲਾਜਮਾਂ ਨੂੰ ਬਹਾਲ ਨਾ ਕੀਤਾ ਤਾਂ ਅਸੀਂ 20 ਤੋ ਪੱਨਬੱਸ ਤੇ PRTC ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ,ਟਰਾਂਸਪੋਰਟ ਮੰਤਰੀ ਪੰਜਾਬ ਦੀ ਰਹਾਇਸ਼ ਦੇ ਪ੍ਰੋਗਰਾਮ ਸਮੇਤ ਪੰਜਾਬ ਬੰਦ ਅਤੇ ਤਿੱਖੇ ਸੰਘਰਸ਼ ਕਰਾਂਗੇ ਅਤੇ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।

LEAVE A REPLY

Please enter your comment!
Please enter your name here