ਤੇਜ਼ ਰਫਤਾਰ ਕੈਂਟਰ ਨੇ ਸੜਕ ਤੇ ਖੜ੍ਹੇ ਟਿੱਪਰ ਨੂੰ ਮਾਰੀ, ਕੈਂਟਰ ਚਾਲਕ ਅਤੇ ਕੰਡਕਟਰ ਦੀ ਮੌਤ

ਘਨੌਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਘਨੌਰ ਵਿੱਚ ਦਿੱਲੀ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇਅ ਤੇ ਪੈਦੇ ਪਿੰਡ ਚਮਾਰੂ ਕੋਲ ਬੀਤੇ ਦਿਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆਂ, ਜਿਸ ਵਿੱਚ ਦੋ ਨੌਜਵਾਨਾ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਵਾਲੀ ਸਾਈਡ ਤੋ ਆ ਰਿਹਾ ਇੱਕ ਕੈਂਟਰ ਹਾਈਵੇ ਤੇ ਇੱਕ ਖਰਾਬ ਖੜ੍ਹੇ ਟਿੱਪਰ ਵਿੱਚ ਜਾ ਕੇ ਵੱਜਾ ਅਤੇ ਇਸ ਦੌਰਾਨ ਕੈਂਟਰ ਚਾਲਕ ਤੇ ਇੱਕ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ।

Advertisements

ਟਿੱਪਰ ਨੂੰ ਠੀਕ ਕਰ ਰਿਹਾ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਮੌਕੇ ਤੇ ਪੁਲਿਸ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰੱਖਵਾ ਦਿੱਤੀਆ ਹਨ।ਪੁਲਿਸ ਨੇ ਦੱਸਿਆ ਕਿ ਲਾਸ਼ਾ ਦੀ ਕੋਈ ਪਹਿਚਾਣ ਨਹੀ ਹੋਈ ਹੈ ਅਤੇ ਕੈਟਰ ਲੁਧਿਆਣਾ ਦੀ ਇੱਕ ਕੰਪਨੀ ਦਾ ਹੈ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here