
ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼), ਪਲਕ। ਰੇਲ ਵਿਭਾਗ ਵੱਲੋਂ ਇੱਕ ਸੂਚਨਾ ਜ਼ਾਰੀ ਕੀਤੀ ਗਈ ਹੈ ਕਿ ਇਲੈਕਟ੍ਰਿਕ ਲਾਈਨਾਂ ਜੋੜਨ ਲਈ ਪੁਲ ਉੱਚਾ ਚੁੱਕਣਾ ਜ਼ਰੂਰੀ ਹੈ। ਜਿਸ ਕਾਰਨ 21 ਸਤੰਬਰ ਤੋਂ 25 ਸਤੰਬਰ ਤੱਕ ਫ਼ਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਾਲੇ ਰੇਲ ਆਵਾਜਾਈ ਬੰਦ ਰਹੇਗੀ। ਇਸ ਦੌਰਾਨ 21 ਸਤੰਬਰ ਤੋਂ ਕੈਂਟ ਸਟੇਸ਼ਨ ਤੋਂ ਫਾਜ਼ਿਲਕਾ ਟਰੈਕ ਤੇ ਬਲਾਕ ਲਿਆ ਜਾ ਰਿਹਾ ਹੈ। ਇਸ ਬਲਾਕ ਦੌਰਾਨ ਕੈਂਟ ਸਟੇਸ਼ਨ ਤੋਂ ਹਨੂੰਮਾਨਗੜ੍ਹ ਵਿਚਕਾਰ ਚੱਲਣ ਵਾਲੀ ਗੱਡੀ ਨੰਬਰ 14601-14602 ਨੂੰ 21 ਸਤੰਬਰ ਤੋਂ 25 ਸਤੰਬਰ ਤੱਕ ਰੱਦ ਕੀਤਾ ਜਾਵੇਗਾ।

ਫਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਕਾਰ ਚੱਲਣ ਵਾਲੀ ਗੱਡੀ ਨੰਬਰ 04627 ਅਤੇ 06988 ਨੂੰ ਵੀ 21 ਸਤੰਬਰ ਤੋਂ 25 ਸਤੰਬਰ ਤੱਕ ਰੱਖ ਕੀਤਾ ਜਾਵੇਗਾ। ਯਾਤਰੀਆਂ ਦੀ ਸਹੂਲਤ ਨੇ ਦੇਖਦੇ ਹੋਏ ਗੱਡੀ ਨੰਬਰ 06989 ਅਤੇ 04491 ਨੂੰ 23 ਅਤੇ 24 ਸਤੰਬਰ ਨੂੰ ਫਾਜ਼ਿਲਕਾ ਤੋਂ ਫਿਰੋਜ਼ਪੁਰ ਸਿਟੀ ਸਟੇਸ਼ਨ ਤੱਕ ਚਲਾਇਆ ਜਾਵੇਗਾ ਅਤੇ ਇਹ ਗੱਡੀਆਂ ਕੈਂਟ ਸਟੇਸ਼ਨ ਤੋਂ ਨਹੀਂ ਆਉਣਗੀਆਂ। ਗੱਡੀ ਨੰਬਰ 04643, 06987 ਨੂੰ 24 ਅਤੇ 25 ਸਤੰਬਰ ਨੂੰ ਸਿਟੀ ਸਟੇਸ਼ਨ ਤੱਕ ਚਲਾਉਂਦੇ ਹੋਏ ਇੱਥੋ ਹੀ ਵਾਪਸ ਮੋੜ ਦਿੱਤਾ ਜਾਵੇਗਾ।












