ਹੋਰਨਾਂ ਬੈਂਕਾਂ ਦੇ ਮੁਕਾਬਲੇ ਕੋਆਪ੍ਰਟਿਵ ਬੈਂਕ ਦੇ ਗਨਮੇਨ ਤੇ ਗਾਰਡਾ ਦੀ ਤਨਖ਼ਾਹ ਵਧਾਉਣ ਦੀ ਮੰਗ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਗੰਨਮੈਨ ਐਂਡ ਗਾਰਡ ਏਕਤਾ ਸੁਸਾਇਟੀ ਰਜਿ ਪੰਜਾਬ ਦੀ ਇਕ ਅਹਿਮ ਮੀਟਿੰਗ ਕਪੂਰਥਲਾ ਚ ਪੰਜਾਬ  ਪ੍ਰਧਾਨ ਸ. ਸੇਵਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਉਹਨਾਂ ਪੰਜਾਬ  ਸਰਕਾਰ ਪਾਸੋਂ ਮੰਗ ਕੀਤੀ ਕਿ  ਕੋਆਪ੍ਰਟਿਵ ਬੈਂਕਾਂ ਵਿੱਚ ਤਾਇਨਾਤ  ਜਿਵੇਂ ਏ ਟੀ ਐਮ ਗਾਰਡ ਅਤੇ ਗਨਮੇਨ ਦੀਆਂ ਤਨਖਾਹਾਂ ਦੂਸਰੀਆਂ ਬੈਂਕਾਂ ਦੇ ਮੁਕਾਬਲੇ ਬਹੁਤ ਘੱਟ ਹਨ। ਉਹਨਾਂ ਮੰਗ ਕੀਤੀ ਕਿ  ਸਾਡੀਆਂ ਤਨਖਾਹਾਂ ਚੰਡੀਗੜ ਡੀ.ਸੀ. ਰੇਟ ਮੁਤਾਬਿਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

Advertisements

ਉਹਨਾਂ ਦੱਸਿਆ ਕਿ ਕੰਪਨੀ ਵਲੋਂ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ। ਉਸਦੇ ਵਿੱਚੋਂ 2975 ਰੁਪਏ  ਪਰ ਵਿਅਕਤੀ (GST) ਕੱਟਿਆ ਜਾਂਦਾ ਹੈ ਅਤੇ 10852 ਸ਼ੈਲਰੀ ਸਾਡੇ  ਬੈਂਕ ਅਕਾਉਂਟ ਵਿੱਚ ਆਉਂਦੀ ਹੈ। ਉਹਨਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ  ਨੂੰ ਬੇਨਤੀ ਕੀਤੀ ਕਿ ਸਾਡੀ ਨਿਗੂਣੀ ਜਿਹੀ ਤਨਖਾਹ ਵਿਚੋਂ 2975 ਰੁਪਏ ਜੀ ਐਸ ਟੀ  ਨਾ ਕੱਟਿਆ ਜਾਵੇ।

ਉਹਨਾਂ ਸਰਕਾਰ ਪੰਜਾਬ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਡੀ ਮੰਗ ਵਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸਮੂਹ ਪਜਾਬ ਦੇ ਗਨਮੈਨ ਤੇ ਗਾਰਡ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਸ. ਸੇਵਕ ਸਿੰਘ ਸੰਧੂ, ਅਮਰਜੀਤ ਸਿੰਘ ਕੈਸ਼ੀਅਰ , ਮਨਜੀਤ ਸਿੰਘ ਸਗੋਜਲਾਂ ਜਨਰਲ ਸੈਕਟਰੀ, ਸਤਨਾਮ ਸਿੰਘ ਜਨਰਲ ਸਕੱਤਰ, ਗੁਰਵਿੰਦਰ ਸਿੰਘ ਅਤੇ ਸੋਹਿਲ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here