ਪੁਲਿਸ ਨੇ 3 ਔਰਤਾਂ ਨੂੰ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ-ਇੰਦਰਜੀਤ ਹੀਰਾ। ਮਾਨਯੋਗ ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆਂ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ 5 ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੋਹਟੀਆਣਾ ਵਲੋਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਮਿਤੀ 15-09-2023 ਏ.ਐਸ.ਆਈ ਵਿਜੈ ਕੁਮਾਰ ਨੰਬਰ 53 ਹੁਸ਼ਿ: ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸਬੰਧ ਸ਼ਕੀ ਪੁਰਸ਼ਾਂ ਦੀ ਤਲਾਸ਼, ਭੈੜੇ ਪੁਰਸ਼ਾਂ ਦੀ ਤਲਾਸ ਵਿੱਚ ਚਅ ਬਡਲਾ ਮੌਜੂਦ ਸੀ। ਜੋ ਸ਼ੋਅ ਹਾਰਟ ਧੰਨ ਵਲੋਂ 3 ਔਰਤਾਂ ਪੈਦਲ ਆ ਰਹੀਆ ਸਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗੀਆਂ।

Advertisements

ਜਿੰਨਾ ਕੋਲ ਵਜਨਦਾਰ ਕਾਲੇ ਰੰਗ ਦੇ ਮੋਮੀ ਲਿਫਾਫੇ ਫੜੇ ਸਨ ਜੋ ਏਐਸਆਈ ਵਿਜੈ ਕੁਮਾਰ ਨੰਬਰ 53 ਹੁਸ਼ਿ ਨੇ ਸ਼ੱਕ ਦੀ ਬਿਨਾ ਘਰ ਮਹਿਲਾ ਕਮਰਚਾਰੀਆ ਦੀ ਮਦਦ ਨਾਲ ਕਾਬੂ ਕੀਤੀਆਂ। ਜਿਨ੍ਹਾਂ ਦੇ ਨਾਮ ਪਤਾ ਪੁੱਛਣ ਤੇ ਆਪਣਾ ਨਾਮ ਬਿਮਲਾ ਉਰਫ ਬਿੰਬ ਪਤਨੀ ਕਰਨੈਲ ਰਾਮ, ਦੂਜੀ ਗੁਰਮੀਤ ਕੌਰ ਉਰਫ ਮੀਤੋ ਪਤਨੀ ਨਰੰਜਣ ਦਾਸ ਵਾਸੀਆਨ ਹਾਰਟਾ ਥਾਣਾ ਮੋਹਟੀਆਣਾ, ਤੀਜੀ ਨੇ ਆਪਣਾ ਨਾਮ ਜਸਵੰਤ ਕੌਰ ਉਰਫ ਮੀਨਾ ਪਤਨੀ ਕਮਲਜੀਤ ਰਾਮ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਵਾਸੀਆਨ ਹਾਰਟਾ ਥਾਣਾ ਮੋਹਟੀਆਣਾ ਦੱਸਿਆ। ਜਿਨ੍ਹਾਂ ਦੇ ਹੱਥ ਵਿਚ ਫੜੇ ਮੋਮੀ ਲਿਫਾਫਿਆਂ ਦੀ ਤਲਾਸੀ ਮਹਿਲਾ ਕਰਮਚਾਰੀ ਰਾਹੀਂ ਕਰਵਾਈ ਗਈ ਜੋ ਬਿਮਲਾ ਉਰਫ ਜਿੱਥੇ ਪਾਸੋਂ 115 ਗ੍ਰਾਮ ਨਸ਼ੀਲਾ ਪਦਾਰਥ, ਗੁਰਮੀਤ ਕੌਰ ਪਾਸੇ 10 ਗ੍ਰਾਮ ਨਸ਼ੀਲਾ ਪਦਾਰਥ ਅਤੇ ਜਸਵੰਤ ਕੌਰ ਪਾਸ 124 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਨ੍ਹਾਂ ਪਾਸੋਂ ਪੁੱਛਗਿੱਛ ਜਾਰੀ ਹੈ।

LEAVE A REPLY

Please enter your comment!
Please enter your name here