ਐੱਸਬੀਆਈ ਬੈਂਕ ਨਾਲ 3847.58 ਕਰੋੜ ਦੀ ਧੋਖਾਧੜੀ, ਯੂਆਈਐੱਲ ਦੇ ਚੇਅਰਮੈਨ ਖਿਲਾਫ਼ ਕੇਸ ਦਰਜ

ਮੁੰਬਈ (ਦ ਸਟੈਲਰ ਨਿਊਜ਼), ਪਲਕ। ਕੇਂਦਰੀ ਜਾਂਚ ਬਿਊਰੋ ਨੇ ਭਾਰਤੀ ਸਟੇਟ ਬੈਂਕ (ਐੱਸਬੀਆਈ) ਅਤੇ 15 ਬੈਂਕਾਂ ਦੇ ਸਮੂਹ ਨਾਲ 3847.58 ਕਰੋੜ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਮੁੰਬਈ ਵਿੱਚ ਸਥਿਤ ਯੂਨਿਟੀ ਇਨਫਰਾਪ੍ਰੋਜੈਕਟਸ ਲਿਮਟਿਡ (ਯੂਆਈਐੱਲ), ਇਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐੱਮਡੀ) ਖਿਲਾਫ ਕੇਸ ਦਰਜ ਕੀਤਾ ਹੈ। ਕਿਸ਼ੋਰ ਅਵਰਸੇਕਰ, ਤਿੰਨ ਡਾਇਰੈਕਟਰਾਂ ਅਤੇ ਅਣਪਛਾਤੇ ਜਨਤਕ ਸੇਵਕਾਂ ਵਿਰੁੱਧ ਐੱਫਆਈਆਰ ਮੁੰਬਈ ਵਿੱਚ ਐੱਸਬੀਆਈ ਦੀ ਸ਼ਾਖਾ ਦੇ ਡਿਪਟੀ ਜਨਰਲ ਮੈਨੇਜਰ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ਦੇ ਦਰਜ ਕੀਤੀ ਗਈ ਸੀ।

Advertisements

ਐੱਫਆਈਆਰ ਵਿੱਚ ਯੂਆਈਐੱਲ, ਇਸਦੇ ਸੀਐੱਮਡੀ ਕਿਸ਼ੋਰ ਅਵਰਸੇਕਰ, ਵਾਈਸ-ਚੇਅਰਮੈਨ ਅਤੇ ਪ੍ਰਮੋਟਰ ਗਾਰੰਟਰ ਅਭਿਜੀਤ ਅਵਰਸੇਕਰ, ਕਾਰਜਕਾਰੀ ਨਿਰਦੇਸ਼ਕ ਆਸ਼ੀਸ਼ ਅਵਰਸੇਕਰ, ਨਿਰਦੇਸ਼ਕ ਪ੍ਰਮੋਟਰ  ਪੁਸ਼ਪਾ ਅਵਰਸੇਕਰ, ਅਣਪਛਾਤੇ ਜਨਤਕ ਸੇਵਕਾਂ ਅਤੇ ਨਿੱਜੀ ਵਿਅਕਤੀਆਂ ਦੇ ਨਾਂ ਵੀ ਸ਼ਾਮਲ ਹਨ। ਸ਼ਿਕਾਇਤ ਦੇ ਅਨੁਸਾਰ, ਐਸਬੀਆਈ ਅਤੇ ਬੈਂਕਾਂ ਦੇ ਇੱਕ ਸੰਘ ਨੇ ਫੰਡ-ਅਧਾਰਤ ਅਤੇ ਗੈਰ-ਫੰਡ ਅਧਾਰਤ ਲੋਨ ਸਹੂਲਤਾਂ ਦੇ ਜ਼ਰੀਏ ਯੂਨਿਟੀ ਇਨਫਰਾਪ੍ਰੋਜੈਕਟਸ ਲਿਮਟਿਡ ਨੂੰ ਲਗਭਗ 3800 ਕਰੋੜ ਰੁਪਏ ਅਲਾਰਟ ਕੀਤੇ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਹ ਧੋਖਾਧੜੀ ਮੁੰਬਈ ਸਥਿਤ ਕੰਪਨੀ ਦੀ ਵਪਾਰਕ ਸ਼ਾਖਾ ਵਿੱਚ ਹੋਈ, ਉੱਥੇ ਮੁਲਜ਼ਮਾਂ ਨੇ ਬੈਕਾਂ ਨਾਲ ਧੋਖਾਧੜੀ ਕਰਨ ਅਤੇ ਨਜਾਇਜ਼ ਮੁਨਾਫ਼ਾ ਕਮਾਉਣ ਦੇ ਉਦੇਸ਼ ਨਾਲ ਧੋਖਾਧੜੀ ਦੇ ਲੈਣ-ਦੇਣ ਅਤ ਖਾਤਿਆਂ ਵਿੱਚ ਹੇਰਾਫੇਰੀ ਕਰਕੇ ਬੈਂਕ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ।

LEAVE A REPLY

Please enter your comment!
Please enter your name here