ਪੁਲਿਸ ਨੇ ਸਾਬੀ ਅਤੇ ਸ਼ੁਭਮ ਵਾਸੀ ਭਗਤ ਨਗਰ ਨੂੰ 265 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ-ਗੁਰਜੀਤ ਸੋਨੂੰ/ਇੰਦਰਜੀਤ ਹੀਰਾ। ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਅਤੇ ਪਲਵਿੰਦਰ ਸਿੰਘ PPS ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇੰਸ.ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਮਿਤੀ 18-09-2023 ਨੂੰ ਏ.ਐਸ.ਆਈ ਸੰਜੀਵ ਸਿੰਧੂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਗਸਤ ਦੌਰਾਨ ਰਕੇਸ਼ ਕੁਮਾਰ ਉਰਫ ਸਾਬੀ ਪੁੱਤਰ ਸਤਪਾਲ ਵਾਸੀ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਸ਼ੁਭਮ ਪੁੱਤਰ ਸੁਰਿੰਦਰਪਾਲ ਵਾਸੀ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਕਾਬੂ ਕੀਤਾ।

Advertisements

ਉਹਨਾ ਦੀ ਤਲਾਸ਼ੀ ਕਰਨ ਉਪਰੰਤ ਰਕੇਸ਼ ਕੁਮਾਰ ਉਰਫ ਸਾਬੀ ਪਾਸੋ 170 ਗ੍ਰਾਮ ਨਸ਼ੀਲਾ ਪਦਾਰਥ ਅਤੇ ਸ਼ੁਭਮ ਉਕਤ ਪਾਸੋਂ 95 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਉਹਨਾ ਖਿਲਾਫ ਮੁੱਕਦਮਾ ਨੰਬਰ 227 ਮਿਤੀ 18-9-2023 ਅਧ:22-61-85 ਐਨ.ਡੀ.ਪੀ.ਐਸ.ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਰਕੇਸ਼ ਕੁਮਾਰ ਉਰਫ ਸਾਬੀ ਪੁੱਤਰ ਸੱਤਪਾਲ ਵਾਸੀ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਸ਼ੁਭਮ ਪੁੱਤਰ ਸੁਰਿੰਦਰਪਾਲ ਵਾਸੀ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਪੇਸ਼ ਅਦਾਲਤ ਕਰਕੇ ਇਹਨਾ ਦਾ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਨਸ਼ਾ ਕਿਸ ਪਾਸੋ ਖਰੀਦ ਕਰਦੇ ਹਨ ਅਤੇ ਕਿਸ ਕਿਸ ਨੂੰ ਵੇਚਦੇ ਹਨ।

LEAVE A REPLY

Please enter your comment!
Please enter your name here