ਹਮੀਰਾ ਫੈਕਟਰੀ ਦੇ ਗਰਿੱਡ ਸਕਿਉਰਟੀ ਮੈਨੇਜਰ ਆਰਪੀ ਸੈਣੀ ਉੱਪਰ ਕਪੂਰਥਲਾ ਪ੍ਰਸ਼ਾਸਨ ਤੋਂ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ: ਭੀਮ ਆਰਮੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਭੀਮ ਆਰਮੀ ਭਾਰਤ ਏਕਤਾ ਮਿਸ਼ਨ ਕਪੂਰਥਲਾ ਦੇ ਆਗੂਆਂ ਵੱਲੋਂ ਪਿੰਡ ਹਮੀਰਾ ਵਿਖੇ ਪਹੁੰਚ ਕੇ ਜਗਤਜੀਤ ਫੈਕਟਰੀ ਹਮੀਰਾ ਦੇ ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਇਸ ਮੌਕੇ ਭੀਮ ਆਰਮੀ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਤਜੀਤ ਫੈਕਟਰੀ ਦੇ ਕਰਮਚਾਰੀਆਂ ਦੇ ਦੱਸਣ ਮੁਤਾਬਿਕ ਫੈਕਟਰੀ ਅੰਦਰ ਗਰਿੱਡ ਸਿਕਰਉਟਰੀ ਦੇ ਮੈਨੇਜਰ ਆਰ ਪੀ ਸੈਣੀ ਦੀ ਵਰਕਰਾਂ ਪ੍ਰਤੀ ਗੰਦੀ ਮਾਨਸਿਕ ਸੋਚ ਤੋਂ ਸਾਰੇ ਕਰਮਚਾਰੀ ਬਹੁਤ ਦੁਖੀ ਹਨ। ਅਤੇ ਕਰਮਚਾਰੀਆਂ  ਨੇ ਇਹ ਵੀ ਦੱਸਿਆ ਹੈ ਕਿ ਡਿਉਟੀ ਦੌਰਾਨ ਆਰ ਪੀ ਸੈਣੀ ਸਾਨੂੰ ਜਾਣ ਬੁੱਝ ਕੇ ਤੰਗ ਪਰੇਸਾਨ ਕਰਦਾ ਹੈ ਅਤੇ ਅਨੁਸੂਚਿਤ ਜਾਤੀ ਸ਼ਬਦ ਬੋਲਦਾ ਹੈ। ਤੇ ਜਲੀਲ ਕਰਦਾ ਹੈ ਸਾਨੂੰ ਆਖਦਾ ਹੈ ਕਿ ਤੁਹਾਡੇ ਲੋਕਾ ਦੇ ਹੱਥੋਂ ਕੋਈ ਪਾਣੀ ਨਾ ਪੀਵੇ ਇਸ ਫੈਕਟਰੀ ਦੇ  ਮਾਲਕ ਨੇ ਤੁਹਾਡੇ ਲੋਕਾਂ ਨੂੰ ਨੌਕਰੀ ਤੇ ਰੱਖਿਆ ਹੋਇਆ ਹੈ। ਕਰਮਚਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਅਸੀਂ ਆਰ ਪੀ ਸੈਣੀ ਨੂੰ ਇੰਝ ਬੋਲਣ ਤੋਂ ਰੋਕਦੇ ਹਾਂ ਤਾਂ ਇਹ ਆਪਣੇ ਗੈਰ ਤਰੀਕੇ ਨਾਲ ਰੱਖੇ ਹੋਏ ਬੌਂਸਰਾ ਕੋਲੋਂ ਵਰਕਰ ਦੀ ਕੁੱਟਮਾਰ ਕਰਵਾਉਂਦਾ ਹੈ ਅਤੇ ਗੇਟ ਬੰਦ ਕਰਣ ਅਤੇ  ਨੌਕਰੀ ਤੋ ਕੱਢਣ ਦੀ ਧਮਕੀ ਦਿੰਦਾ ਹੈ।

Advertisements

ਇਸ ਮੌਕੇ  ਭੀਮ ਆਰਮੀ ਦੇ ਆਗੂਆਂ ਨੇ ਦੱਸਿਆ ਹੈ ਕਿ ਆਰ.ਪੀ. ਸੈਣੀ ਨੂੰ ਭੀਮ ਆਰਮੀ ਟੀਮ ਵੱਲੋਂ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਪਰ ਇਹ ਹੰਕਾਰਿਆ ਹੋਇਆ ਅਫ਼ਸਰ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਇਆ ਭੀਮ ਅਾਰਮੀ ਦੇ ਆਗੂਆਂ ਵੱਲੋਂ  ਫੈਕਟਰੀ ਦੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਹੈ ਕੀ ਫੈਕਟਰੀ ਅੰਦਰ ਤੁਹਾਡੇ ਨਾਲ ਕਿਸੇ ਤਰਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਤੁਹਾਡੇ ਵੱਲੋਂ ਦੱਸੀ ਗਈ।

ਇੱਕ ਇੱਕ ਗੱਲ ਨੂੰ ਦਿੱਲੀ ਦਫ਼ਤਰ ਫੈਕਟਰੀ ਮਾਲਕਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜਾਣੂ ਕਰਵਾਇਆ ਜਾਏਗਾ ਅਤੇ ਕਪੂਰਥਲਾ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਰਾਹੀਂ ਮੰਗ ਕਰਕੇ ਆਰਪੀ ਸੈਣੀ ਉੱਪਰ ਬਹੁਤ ਜਲਦ ਕਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਭੀਮ ਆਰਮੀ ਦੇ ਆਗੂਆਂ ਵੱਲੋਂ ਮੀਟਿੰਗ ਵਿੱਚ ਆਏ ਹੋਏ। ਜਗਤਜੀਤ ਫੈਕਟਰੀ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਡਿਊਟੀ ਦੌਰਾਨ ਆਪਣੀ ਵਫ਼ਾਦਾਰੀ ਫੈਕਟਰੀ ਪ੍ਰਤੀ ਕਾਇਮ ਰੱਖੋ  ਕਿਉਂਕਿ ਇਹ ਆਪਣੇ ਗਰੀਬ ਲੋਕਾਂ ਲਈ ਰੋਜ਼ਗਾਰ ਦਾ ਬਹੁਤ ਵੱਡਾ ਉਪਰਾਲਾ ਹੈ। ਭੀਮ ਅਰਾਮੀ ਦੇ ਆਗੂਆਂ ਨੇ ਜਗਤਜੀਤ ਫੈਕਟਰੀ ਦੀ ਮੈਨੇਜਮੈਂਟ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਆਰ ਪੀ  ਸੈਣੀ ਨੂੰ ਜਲਦੀ ਤੋਂ ਜਲਦੀ ਜਗਜੀਤ ਫੈਕਟਰੀ ਤੋ ਬਾਹਰ ਕੀਤਾ ਜਾਵੇ।

LEAVE A REPLY

Please enter your comment!
Please enter your name here