ਮਹਿਲਾ ਡਿੰਗੀ ਸੇਲਿੰਗ ਮੁਕਾਬਲੇ ਵਿੱਚ ਕਿਸਾਨ ਦੀ ਧੀ ਨੇਹਾ ਠਾਕੁਰ ਨੇ ਚਾਂਦੀ ਦਾ ਤਗਮਾ ਕੀਤਾ ਹਾਸਲ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਏਸ਼ਿਆਈ ਖੇਡਾਂ 2023 ਵਿੱਚ ਮਹਿਲਾ ਡਿੰਗੀ ਸੇਲਿੰਗ ਮੁਕਾਬਲੇ ਵਿੱਚ ਕਿਸਾਨ ਦੀ ਧੀ ਨੇਹਾ ਠਾਕੁਰ ਨੇ ਚਾਂਦੀ ਦਾ ਤਗਮਾ ਹਾਸਲ ਕਰਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਮਹਿਲਾਵਾਂ ਦੀ ਡਿੰਗੀ ਆਈਐੱਲਸੀਏ-4 ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਤੀਜੇ ਦਿਨ ਦਾ ਖਾਤਾ ਖੋਲ੍ਹ ਦਿੱਤਾ ਅਤੇ ਨੇਹਾ ਨੇ ਕੁੱਲ 32 ਅੰਕ ਦੇ ਨਾਲ ਆਪਣੀ ਖੇਡ ਖਤਮ ਕੀਤੀ ਹੈ।

Advertisements

ਮਹਿਲਾ ਦੀ ਡਿੱਗੀ ਆਈਐੱਲਸੀਏ-4 ਕੁੱਲ 11 ਰੇਸ ਦਾ ਮੁਕਾਬਲਾ ਸੀ, ਪਰ ਇਸ ਵਿੱਚ ਨੇਹਾ ਨੇ ਕੁੱਲ 32 ਅੰਕ ਹਾਸਿਲ ਕੀਤੇ ਹਨ।ਜਿਸ ਵਿੱਚੋ ਰੇਸ ਵਿੱਚ ਉਸਨੁੰ ਪੰਜ ਅੰਕ ਮਿਲੇ ਸਨ ਅਤੇ ਇਸ ਪੰਜਾਂ ਅੰਕਾਂ ਨੂੰ ਘਟਾ ਕੇ ਉਸਦਾ ਨੈੱਟ ਸਕੋਰ 27 ਅੰਕ ਰਿਹਾ ਹੈ।

ਜਾਣਕਾਰੀ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਨੇਹਾ ਠਾਕੁਰ ਤੇ ਰਿਤਿਕਾ ਡਾਂਗੀ ਨੇ ਅਬੂ ਧਾਬੀ ਵਿੱਚ ਏਸ਼ਿਆਈ ਸੇਲਿੰਗ ਚੈੱਪੀਅਨਸ਼ਿਪ ਵਿੱਚ ਕ੍ਰਮਵਾਰ ਕਾਂਸੀ ਦਾ ਤਗਮਾ ਤੇ ਸੋਨ ਤਗਮਾ ਜਿੱਤਿਆ ਸੀ।ਉੱਥੇ ਪੋਡਿਆਮ ਫਿਨਿਸ਼ ਨੇ ਉਨ੍ਹਾਂ ਨੂੰ ਏਸ਼ਿਆਈ ਖੇਡਾਂ ਦੇ ਲਈ ਕੁਆਲੀਫਾਈ ਕਰਨ ਵਿੱਚ ਮੱਦਦ ਕੀਤੀ ਸੀ।

LEAVE A REPLY

Please enter your comment!
Please enter your name here