ਪਿੰਡ ਮੌਜਮ ਦੇ ਆਂਗਣਵਾੜੀ ਸੈਂਟਰ ਵਿੱਚ ਪੋਸ਼ਣ ਮਾਹ ਮਨਾਇਆ

ਫਾਜਿਲਕਾ (ਦ ਸਟੈਲਰ ਨਿਊਜ਼): ਸੀਡੀਪੀਓ ਮੈਡਮ ਨਵਦੀਪ ਦੀ ਅਗਵਾਈ ਹੇਠ ਪਿੰਡ ਮੌਜਮ ਦੇ ਆਂਗਣਵਾੜੀ ਸੈਂਟਰ ਵਿੱਚ ਪੋਸ਼ਣ ਮਾਹ ਮਨਾਇਆ ਗਿਆ। ਇਸ ਪ੍ਰੋਗਰਮਾ ਦੌਰਾਨ ਗਰਭਵਤੀ ਔਰਤਾ ਦੀ ਨਰਸਿੰਗ ਮਾਵਾਂ ਨੂੰ ਖੁਰਾਕੀ ਤੱਤਾਂ ਬਾਰੇ ਆਂਗਣਵਾੜੀ ਸਟਾਫ ਵੱਲੋਂ ਜਾਣਕਾਰੀ ਮੁਹੱਈਆ ਕਰਵਾਈ ਗਈ। ਪ੍ਰੋਗਰਾਮ ਦੌਰਾਨ ਗਰਭਵਤੀ ਔਰਤਾ ਦੀ ਗੋਦ ਭਰਾਈ ਗਈ ਤੇ ਇਸ ਸਮੇਂ ਦੌਰਾਨ ਖਾਣ ਪੀਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

Advertisements

ਇਸ ਤੋਂ ਇਲਾਵਾ ਨਰਸਿੰਗ ਮਾਵਾਂ ਨੂੰ ਦੁੱਧ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਆਪਣੇ ਆਲੇ-ਦੁਆਲੇ ਦੀ ਸਾਫ ਸਫਾਈ ਰੱਖਣ ਬਾਰੇ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਸ਼ਣ ਮਾਹ ਦੇ ਤਹਿਤ ਵਿਭਾਗੀ ਸਟਾਫ ਲੜੀ ਵਾਰ ਪਿੰਡ ਵਿੱਚ ਗਤੀਵਿਧੀਆ ਕਰਕੇ ਪੋਸਟਿਕ ਖੁਰਾਕ ਦਾ ਸੇਵਨ ਕਰਨ ਅਤੇ ਆਪਣੇ ਖਾਣ-ਪੀਣ ਬਾਰੇ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਗਾ ਖਾਵਾਗੇ ਤਾ ਹੀ ਆਪਣੀ ਉਮਰ ਵਧਾਵਾਗੇ। ਇਸ ਮੌਕੇ ਬਲਾਕ ਕੋਆਰਡੀਨੇਟਰ ਮੈਡਮ ਇੰਦਰਜੀਤ ਕੌਰ ਅਤੇ ਸੁਪਰਵਾਈਜਰ ਪ੍ਰਵੀਨ ਰਾਣੀ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਅਤੇ ਔਰਤਾ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here