ਪੰਜਾਬ ਯੂਨੀਵਸਿਟੀ ਦੇ ਵਿਰਾਸਤੀ ਮੇਲੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਦਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਯੂਨੀਵਸਿਟੀ ਵੱਲੋਂ ਜੀ.ਜੀ.ਡੀ.ਐਸ.ਡੀ ਕਾਲਜ ਹਰਿਆਣਾ ਵਿਖੇ ਹੋਏ ਬੀ.ਜੋਨ ਦੇ 27 ਤੋਂ 30 ਸਤੰਬਰ ਤੱਕ ਵਿਰਾਸਤੀ ਯੁਵਕ ਮੇਲੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਅਹਿਮ ਪ੍ਰਾਪਤੀਆਂ ਕੀਤੀਆਂ। ਪ੍ਰਿੰਸੀਪਲ ਡਾ.ਸ਼ਸ਼ੀ ਬਾਲਾ ਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਡਾ.ਜਸਵੀਰਾ ਅਨੂਪ ਮਿਨਹਾਸ ਦੀ ਯੋਗ ਅਗਵਾਈ ਵਿੱਚ ਕਾਲਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਓਵਰ ਆਲ ਫਸਟ ਰਨਰ ਅੱਪ ਟ੍ਰਾਫੀ ਜਿੱਤੀ। ਜਿਸ ਵਿੱਚ ਵਿਦਿਆਰਥੀਆਂ ਨੇ 18 ਪਹਿਲੇ ਪੁਰਸਕਾਰ, 13 ਦੂਜੇ ਪੁਰਸਕਾਰ ਤੇ ਤੀਜੇ ਸਥਾਨ ਦੇ 6 ਪੁਰਸਕਾਰ ਪ੍ਰਾਪਤ ਕੀਤੇ।

Advertisements

ਵਿਦਿਆਰਥੀਆਂ ਨੇ 7 ਪਹਿਲੇ ਵਿਅਕਤੀਗਤ ਪੁਰਸਕਾਰ 2 ਦੂਜੇ ਵਿਅਕਤੀਗਤ ਪੁਰਸਕਾਰ ਤੇ 2 ਤੀਜੇ ਪੁਰਸਕਾਰ ਪ੍ਰਾਪਤ ਕੀਤੇ। ਇਸ ਪ੍ਰੋਗਰਾਮ/ਯੁਵਕ ਮੇਲੇ ਦੇ ਖੇਤਰੀ ਇੰਚਾਰਜ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰੋ. ਅਨੂ ਬਾਲਾ, ਟੀਮ ਇੰਚਾਰਜ ਤੇ ਜੇਤੂ ਟੀਮਾਂ ਦੀ ਸਖ਼ਤ ਮਿਹਨਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਅੱਗੇ ਵੀ ਆਪਣੀ ਸੰਸਥਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਡਾ. ਜਸਵੀਰਾ ਅਨੂਪ ਮਿਨਹਾਸ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here