ਮੋਗਾ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ 100 ਨਸ਼ੀਲਿਆ ਗੋਲੀਆਂ, ਇੱਕ ਦੇਸੀ ਕੱਟਾ ਅਤੇ 2 ਜ਼ਿੰਦਾ ਰੌਦ ਸਮੇਤ ਕੀਤਾ ਗਿ੍ਰਫਤਾਰ

ਮੋਗਾ (ਦ ਸਟੈਲਰ ਨਿਊਜ਼), ਨਰੇਸ਼ ਕੌੜਾ। ਜੇ. ਏਲਨਚੇਲੀਅਨ ਆਈਪੀਐਸ, ਐਸਐਸਪੀ ਮੋਗਾ ਦੀ ਯੋਗ ਅਗਵਾਈ ਅਤੇ ਰਵਿੰਦਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਧਰਮਕੋਟ ਦੇ ਨਿਰਦੇਸ਼ਾ ਅਨੁਸਾਰ ਐਸਆਈ ਬਲਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੋਰਾਨ ਚੈਕਿੰਗ ਕਰ ਰਹੇ ਸਨ ਤਾਂ ਲੋਹਗੜ੍ਹ ਚੌਕ ਧਰਮਕੋਟ ਵਿਖੇ ਗੁਪਤ ਸੂਚਨਾ ਦੇ ਆਧਾਰ ਤੇ ਸੁਖਵਿੰਦਰ ਸਿੰਘ ਪੁੱਤਰ ਜਸਮੇਲ ਸਿੰਘ, ਰਣਜੀਤ ਸਿੰਘ ਪੁੱਤਰ ਸੁੱਖਦੇਵ ਸਿੰਘ ਵਾਸੀ ਭਿੰਡਰ ਖੁਰਦ ਜ਼ਿਲਾ ਮੋਗਾ ਨਸ਼ੀਲਿਆ ਗੋਲੀਆ ਵੇਚਣ ਦੇ ਆਦੀ ਹਨ ਜੋ ਆਪਣੀ ਕਾਰ ਵਿੱਚ ਸਵਾਰ ਹੋ ਕੇ ਲੋਹਗੜ ਵਾਲੀ ਸਾਇਡ ਤੋ ਧਰਮਕੋਟ ਨੂੰ ਆ ਰਹੇ ਹਨ।

Advertisements

ਇਸ ਦੋਰਾਨ ਦੋਸ਼ ਸੁਖਵਿੰਦਰ ਸਿੰਘ ਕੋਲ ਨਾਜ਼ਾਇਜ਼ ਅਸਲਾ ਵੀ ਹੈ। ਪੁਲਿਸ ਵੱਲੋ ਨਾਕੇਬੰਦੀ ਕਰਕੇ ਦੋਸ਼ੀਆ ਨੂੰ ਗਿ੍ਰਫਤਾਰ ਕਰਕੇ ਇਹਨਾ ਪਾਸੋ 100 ਨਸ਼ੀਲਿਆ ਗੋਲੀਆ, ਇੱਕ ਦੇਸੀ ਕੱਟਾ 315 ਬੋਰ ਸਮੇਤ 2 ਰੌਦ ਜ਼ਿੰਦਾ 315 ਬੋਰ ਸਮੇਤ ਉਕਤ ਨੰਬਰੀ ਸਵਿਫਟ ਕਾਰ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here