ਝੋਨੇ ਦੀ ਪਰਾਲੀ ਦਾ ਖੇਤ ਵਿਚ ਪ੍ਰਬੰਧਨ ਕਰਨ ਵਾਸਤੇ ਕਿਸਾਨ ਸਿਖਲਾਈ ਕੈਂਪ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਖੇਤੀਬਾੜੀ ਵਿਭਾਗ ਬਲਾਕ ਹੁਸ਼ਿਆਰਪੁਰ-2 ਵਲੋਂ ਇੰਨ-ਸੀਟੂ ਸੀ.ਆਰ.ਐਮ. ਸਕੀਮ ਅਧੀਨ ਬਜਵਾੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਝੋਨੇ ਦੀ ਪਰਾਲੀ ਦਾ ਖੇਤ ਵਿਚ ਪ੍ਰਬੰਧਨ ਕਰਨ ਵਾਸਤੇ ਸਿਖਲਾਈ ਦਿੱਤੀ ਗਈ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਤਿਨ ਨੇ ਕਿਹਾ ਕਿ ਇਸ ਵਾਰ ਵੀ ਹਰ ਵਾਰ ਦੀ ਤਰ੍ਹਾਂ ਝੋਨੇ ਦੀ ਪਰਾਲੀ ਪ੍ਰਬੰਧਨ ਦੇ ਤਰੀਕੇ ਜਿਵੇਂ ਕਿ ਸੁਪਰ ਸੀਡਰ, ਹੈਪੀ ਸੀਡਰ, ਪਲਟਾਵਾਂ ਹਲ, ਸਮਾਰਟ ਸੀਡਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਮਾਰਟ ਫੋਨ ਵਿਚ ਗੂਗਲ ਪਲੇਅ ਸਟੋਰ ਉਤੇ  ‘I-khet’ ਐਪ ਦੀ ਵਰਤੋਂ ਕਰਕੇ ਸੁਪਰ ਸੀਡਰ, ਹੈਪੀ ਸੀਡਰ, ਪਲਟਾਵਾਂ ਹਲ ਜਾਂ ਹੋਰ ਮਸ਼ੀਨਾਂ ਨੂੰ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨ ਵਾਤਾਵਰਣ ਅਤੇ ਪਰਿਵਾਰ ਦੀ ਸੁਰੱਖਿਆ ਦੇ ਨਾਲ-ਨਾਲ ਜੈਵਿਕ ਭਾਗ ਵਿਚ ਸੁਧਾਰ ਲਿਆ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਨ। ਇਸ ਮੌਕੇ ਸ਼ਾਕਸੀ ਏ.ਈ.ਓ., ਬਲਵਿੰਦਰ ਕੁਮਾਰ, ਬਲਵਿੰਦਰ, ਰਮੇਸ਼ ਬੇਲਦਾਰ ਅਤੇ ਕਿਾਨ ਹਰਇੰਦਰ ਸ਼ੇਰਗਿੱਲ, ਜਗਜੀਤ ਸ਼ੇਰਗਿੱਲ, ਪਿੰਦਰ ਕੁਮਾਰ, ਜੈਪਾਲ, ਵਿਨੇ ਕੁਮਾਰ ਹਰਦਰਸ਼ਨ ਕੁਮਾਰ, ਮਦਨ ਲਾਲ ਅਤੇ ਹੋਰ ਕਿਸਾਨ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here