ਬੰਗਾ ‘ਚ ਇੱਕ ਜਰਨਲ ਸਟੋਰ ਵਿੱਚ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਬੰਗਾ (ਦ ਸਟੈਲਰ ਨਿਊਜ਼), ਪਲਕ।  ਸਥਾਨਕ ਝਿੱਕਾ ਰੋਡ ਤੇ ਬੀਤੀ ਰਾਤ ਇੱਕ ਜਰਨਲ ਸਟੋਰ ਵਿੱਚ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਹਰਕੀਰਤ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਲਧਾਣਾ ਉੱਚਾ ਨੇ ਦੱਸਿਆ ਕਿ ਉਹ ਸਥਾਨ ਤੇ ਰਾਈਟ ਪ੍ਰਾਈਜ਼ ਸਟੋਰ ਦੇ ਨਾਮ ਕਰਿਆਨਾ ਅਤੇ ਜਰਨਲ ਦੀ ਦੁਕਾਨ ਕਰਦੇ ਹਨ।

Advertisements

ਉਨ੍ਹਾਂ ਨੂੰ ਰਾਤ ਕਰੀਬ 9.45 ਤੇ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਅੰਦਰ ਤੋਂ ਧੂੰਆਂ ਨਿਕਲ ਰਿਹਾ ਹੈ ਅਤੇ ਸ਼ੀਸ਼ੇ ਟੁੱਟਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਜਲਦੀ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਚੁੱਕ ਕੇ ਅੰਦਰ ਦੇਖਿਆ ਤਾਂ ਸਟੋਰ ਅੰਦਰ ਬੁਰੀ ਤਰ੍ਹਾਂ ਨਾਲ ਅੱਗ ਲੱਗੀ ਸੀ ਅਤ ਸਾਰਾ ਸਾਮਾਨ ਸੜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰੀਬ 7 ਲੱਖ ਦਾ ਨੁਕਸਾਨ ਹੋ ਗਿਆ ਹੈ।

LEAVE A REPLY

Please enter your comment!
Please enter your name here