ਨੈਨੀਤਾਲ ‘ਚ ਇੱਕ ਨਿੱਜੀ ਸਕੂਲ ਦੀ ਬੱਸ ਖੱਡ ਵਿੱਚ ਡਿੱਗਣ ਕਾਰਨ 7 ਦੀ ਮੌਤ, 24 ਜ਼ਖ਼ਮੀ

ਨੈਨੀਤਾਲ (ਦ ਸਟੈਲਰ ਨਿਊਜ਼), ਪਲਕ। ਨੈਨੀਤਾਲ ਵਿੱਚ ਹਰਿਆਣਾ ਦੇ ਹਿਸਾਰ ਦੇ ਇੱਕ ਨਿੱਜੀ ਸਕੂਲ ਦੀ ਬੱਸ ਖੱਡ ਵਿੱਚ ਡਿੱਗ ਗਈ। ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਇਹ ਬੱਸ ਪਿੰਡ ਪੱਤਣ ਸਥਿਤ ਨਿਊ ਮਾਨਵ ਇੰਟਰਨੈਸ਼ਨਲ ਸਕੂਲ ਦੀ ਸੀ। ਜਾਣਕਾਰੀ ਮੁਤਾਬਕ ਸਕੂਲ ਸਟਾਫ ਸਮੇਤ ਕੁੱਲ 31 ਲੋਕ ਬੱਸ ਵਿੱਚ ਸਵਾਰ ਹੋ ਕੇ ਨੈਨੀਤਾਲ ਘੁੰਮਣ ਗਏ ਸਨ।

Advertisements

ਇਸੇ ਦੌਰਾਨ ਬੀਤੀ ਰਾਤ ਕਾਲਾਢੁੰਗੀ ਰੋਡ ਤੇ ਘਾਟਗੜ੍ਹ ਨੇੜੇ ਬੱਸ ਖੱਡ ਵਿੱਚ ਜਾ ਡਿੱਗੀ। ਹਾਦਸੇ ਵਿੱਚ 7 ਦੀ ਮੌਤ ਹੋ ਗਈ। ਜਦਕਿ 24 ਲੋਕ ਜ਼ਖ਼ਮੀ ਹਨ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੋੜ ਪਈ।

LEAVE A REPLY

Please enter your comment!
Please enter your name here