ਪੁਲਿਸ ਨੇ ਵਿਸ਼ਾਲ ਅਤੇ ਬਿੱਲਾ ਵਾਸੀ ਚੱਬੇਵਾਲ ਨੂੰ 225 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ ਇੰਦਰਜੀਤ ਹੀਰਾ। ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ) ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ ਅਤੇ ਨਸ਼ਾ ਸਮੱਗਲਰਾਂ ਦੇ ਖਿਲਾਫ਼ ਕੀਤੀ ਗਈ ਕਾਰਵਾਈ ਅਨੁਸਾਰ P.P.S. ਡੀ.ਐੱਸ.ਪੀ ਹੇਡ ਕੁਆਟਰ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ, ਇੰਸ:ਜਸਬੀਰ ਸਿੰਘ ਮੁੱਖ ਅਫਸਰ, ਥਾਣਾ ਚੱਬੇਵਾਲ ਹੁਸ਼ਿਆਰਪੁਰ ਦੀ ਦੇਖ ਰੇਖ ਹੇਠ ਮਿਤੀ 08 10-2023 ਨੂੰ $1 ਗੁਰਨਾਮ ਸਿੰਘ 509/ਜੇ ਆਰ ਸਮੇਤ ਪੁਲਿਸ ਪਾਰਟੀ ਪਿੰਡ ਬਜਰਾਵਰ ਪਹੁੰਚੀ ਤਾਂ ਸਾਹਮਣੇ ਤੋ ਇਕ ਮੋਟਰਸਾਈਕਲ ਨੰਬਰ PB-07-BM-7329 ਮਾਰਕਾ ਸਪਲੈਡਰ ਤੇ 02 ਨੌਜਵਾਨ ਆਉਂਦੇ ਦਿਖਾਈ ਦਿੱਤੇ।

Advertisements

ਜਿਹਨਾਂ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਚੈਕਿੰਗ ਕੀਤੀ ਗਈ। ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਵਿਸ਼ਾਲ ਪੁੱਤਰ ਗੁਰਮੇਲ ਸਿੰਘ ਵਾਸੀ ਬਜਰਾਵਰ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦੱਸਿਆ। ਚੈਕਿੰਗ ਕਰਨ ਤੇ ਉਸਦੀ ਪੈਂਟ ਦੀ ਜੇਬ ਵਿੱਚੋਂ ਮੋਮੀ ਲਿਫਾਫੇ ਵਿੱਚੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਅਤੇ ਪਿੱਛੇ ਬੈਠੇ ਨੌਜਵਾਨ ਬਲਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਮਹਿਨਾ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਪਾਸੋਂ 115 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 93 ਮਿਤੀ 08-10-2023 ਅਰਧ 22-61-85 NDPS ACT ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ। ਦੋਵਾਂ ਪਾਸੋ ਹੁਣ ਤੱਕ ਪੁੱਛਗਿੱਛ ਜਾਰੀ ਹੈ।

LEAVE A REPLY

Please enter your comment!
Please enter your name here