ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਬਿਨਾਂ ਟਿਕਟ ਵਾਲੇ ਯਾਤਰੀਆਂ ਕੋਲੋ ਵਸੂਲਿਆ 2.39 ਕਰੋੜ ਦਾ ਜੁਰਮਾਨਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਰੇਲਵੇ ਮੰਡਲ ਵੱਲੋਂ ਸਤੰਬਰ ਦੌਰਾਨ ਵੱਖ-ਵੱਖ ਰੇਲ ਗੱਡੀਆਂ ਦੀ ਚੈਕਿੰਗ ਕਰਦੇ ਸਮੇਂ ਬਿਨਾਂ ਟਿਕਟ ਵਾਲੇ ਯਾਤਰੀਆਂ ਨੂੰ ਫੜ੍ਹਿਆ ਗਿਆ।ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕੋਲੋ 2.39 ਕਰੋੜ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲੀ ਗਈ ਹੈ।

Advertisements

ਸੰਜੇ ਸ਼ਾਹੂ ਨੇ ਪ੍ਰੈੱਸਨੋਟ ਵਿੱਚ ਦੱਸਿਆ ਕਿ ਸਟੇਸ਼ਨਾਂ ਤੇ ਗੰਦਗੀ ਫੈਲਾਉਣ ਦੇ ਦੋਸ਼ ਅਧੀਨ 720 ਯਾਤਰੀਆਂ ਤੋ 1.26 ਲੱਖ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲ ਕੀਤੀ ਗਈ ਹੈ। ਰੇਲ ਗੱਡੀਆ ਵਿੱਚ ਚੈਕਿੰਗ ਜਾਰੀ ਰਹੇਗੀ ਅਤੇ ਚੈਕਿੰਗ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਬਿਨਾਂ ਟਿਕਟ ਯਾਤਰਾ ਕਰਨ ਤੋ ਰੋਕਣਾ ਅਤੇ ਭਵਿੱਖ ਵਿੱਚ ਟਿਕਟ ਲੈ ਕੇ ਯਾਤਰਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here