ਆਸਟ੍ਰੇਲੀਆਂ ਵਿੱਚ ਡੂੰਗੀ ਖੱਡ ਵਿੱਚ ਟਰਾਲਾ ਡਿੱਗਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਆਸਟ੍ਰੇਲੀਆਂ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਆਸਟ੍ਰੇਲੀਆਂ ਦੇ ਸ਼ਹਿਰ ਸਿਡਨੀ ਵਿੱਚ ਟਰਾਲਾ ਡੂੰਗੀ ਖੱਡ ਵਿੱਚ ਡਿੱਗ ਗਿਆ।ਜਿਸਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 18 ਸਾਲ ਪਹਿਲਾਂ ਨੌਜਵਾਨ ਰੋਜ਼ੀ-ਰੋਟੀ ਕਮਾਉਣ ਆਸਟ੍ਰੇਲੀਆ ਗਿਆ ਸੀ। ਮ੍ਰਿਤਕ ਦੀ ਪਹਿਚਾਣ ਰਣਦੀਪ ਸਿੰਘ ਪੁੱਤਰ ਗੁਰਮੇਰ ਸਿੰਘ ਵਾਸੀ ਮਜੀਠਾ ਵਜੋ ਹੋਈ ਹੈ।

Advertisements

ਰਣਜੀਤ ਸਿੰਘ ਦੇ ਪਿਤਾ ਅਤੇ ਮਾਤਾ ਉਸਦੇ ਕੋਲ ਕੁੱਝ ਸਮੇ ਪਹਿਲਾ ਹੀ ਰਹਿਣ ਲਈ ਗਏ ਸਨ। ਉਸਦੀ ਭੈਣ ਵੀ ਆਸਟੇ੍ਰਲੀਆ ਵਿੱਚ ਹੀ ਰਹਿੰਦੀ ਹੈ। ਰਣਦੀਪ ਸਿੰਘ ਆਸਟੇ੍ਰਲੀਆ ਟਰਾਲਾ ਚਲਾਉਦਾ ਸੀ ਤੇ ਉਹ ਕੰਮ ਤੇ ਜਾ ਰਿਹਾ ਸੀ ਤੇ ਅਚਾਨਕ ਹੀ ਉਸਦਾ ਟਰਾਲਾ ਇੱਕ ਡੂੰਘੀ ਖੱਡ ਵਿੱਚ ਡਿੱਗ ਗਿਆ ਅਤੇ ਉਸਨੇ ਟਰਾਲੇ ਤੋ ਬਾਹਰ ਛਾਲ ਮਾਰ ਦਿੱਤੀ ਅਤੇ ਟਰਾਲਾ ਖੱਡ ਵਿੱਚ ਡਿੱਗਣ ਕਾਰਨ ਉਸਨੂੰ ਭਿਆਨਕ ਅੱਗ ਲੱਗ ਗਈ। ਰਣਦੀਪ ਡਿੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

LEAVE A REPLY

Please enter your comment!
Please enter your name here