Friday, October 9, 2026
Home Crime ਅਮਰੀਕਾ ‘ਚ ਪੰਜਾਬੀ ਮੂਲ ਦੀ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ

ਅਮਰੀਕਾ ‘ਚ ਪੰਜਾਬੀ ਮੂਲ ਦੀ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕਾ ਵਿਚ ਕੇਟਾਮਾਈਨ ਕਵੀਨ ਦੇ ਨਾਂ ਤੋਂ ਮਸ਼ਹੂਰ ਪੰਜਾਬੀ ਮੂਲ ਦੀ ਮਹਿਲਾ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਸ ਏਂਜਲਸ ਫੈਡਰਲ ਕੋਰਟ ਦੇ ਜੱਜ ਸ਼ੇਰਿਲਿਨ ਪੀਸ ਗਾਰਨੇਟ ਨੇ 8 ਅਪ੍ਰੈਲ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸੰਘਾ ਨੇ ਹਾਈ ਪ੍ਰੋਫਾਈਲ ਕਲਾਈਂਟਸ ਨੂੰ ਡਰੱਗਸ ਸਪਲਾਈ ਕਰਕੇ ਲਗਜ਼ਰੀ ਜ਼ਿੰਦਗੀ ਬਤੀਤ ਕੀਤੀ।

Advertisements

ਫ੍ਰੈਂਡਸ ਸੀਰੀਜ ਦੇ ਐਕਟਰ ਮੈਥਿਓ ਪੈਰੀ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ। ਉਸ ਦੀ ਮੌਤ ਵਿਚ ਜਸਵੀਨ ਦਾ ਵੀ ਹੱਥ ਸੀ। ਜਸਵੀਨ ਨੇ ਖੁਦ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਪੈਰੀ ਨੂੰ ਕੇਟਾਮਾਇਨ ਵੇਚੀ ਸੀ। ਸੰਘਾ ਦੇ ਪਰਿਵਾਰ ਦਾ ਕਨੈਕਸ਼ਨ ਜਲੰਧਰ ਕੋਲ ਫਿਲੌਰ ਤੋਂ ਹੈ। ਮਾਤਾ ਨੀਲਮ ਸਿੰਘ ਤੇ ਪਿਤਾ ਬਲਜੀਤ ਸਿੰਘ ਇੰਡਸਟ੍ਰੀਅਲਸਟ ਸਨ। ਦਾਦਾ-ਦਾਦੀ ਈਸਟ ਲੰਡਨ ਵਿਚ ਫੈਸ਼ਨ ਰਿਟੇਲ ਬਿਜ਼ਨੈੱਸ ਚਲਾਉਂਦੇ ਹਨ ਤੇ ਰਾਇਲ ਫੈਮਿਲੀ ਹੈ। ਪਰਿਵਾਰ ਬਾਅਦ ਵਿਚ ਕੈਲੀਫੋਨੀਆ ਦੇ ਕੈਲਾਬਾਸਾਸ ਚਲਾ ਗਿਆ ਜਿਥੇ ਜਸਵੀਨ ਦਾ ਬਚਪਨ ਬੀਤਿਆ। ਉਹ ਅਮਰੀਕਾ-ਬ੍ਰਿਟੇਨ ਦੀ ਡਿਊਲ ਸਿਟੀਜ਼ਨ ਸੀ।

LEAVE A REPLY

Please enter your comment!
Please enter your name here