ਜੀਐਨਏ ਫੈਕਟਰੀ ਮੇਹਟੀਆਣਾ ਦੇ ਮੋਟਰਸਾਈਕਲ ਸਟੈਂਡ ਤੋਂ ਚੋਰਾਂ ਨੇ ਚੋਰੀ ਕੀਤੇ ਟਾਇਰ ਅਤੇ ਇੰਜਣ

ਮੇਹਟੀਆਣਾ (ਦ ਸਟੈਲਰ ਨਿਊਜ਼), ਰਿਪੋਰਟ-ਇੰਦਰਜੀਤ ਸਿੰਘ ਹੀਰਾ। ਜੀਐਨਏ ਫੈਕਟਰੀ ਮੇਹਟੀਆਣਾ ਸੈਕਸ਼ਨ ਐਕਸਲ ਵੱਲੋਂ ਬਣਾਏ ਹੋਏ ਮੋਟਰਸਾਈਕਲ ਸਟੈਂਡ ਨੂੰ ਬੀਤੀ ਰਾਤ ਕੁਝ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰਾਂ ਵੱਲੋਂ ਬੜੀ ਹੀ ਮੁਸਤੈਦੀ ਨਾਲ ਮੋਟਰਸਾਈਕਲ ਸਟੈਂਡ ਦੀ ਕੰਧ ਟੱਪ ਕੇ ਮੋਟਰਸਾਈਕਲ ਟਾਇਰ ਅਤੇ ਇੰਜਣ ਅਤੇ ਹੋਰ ਪਾਰਟ ਚੋਰੀ ਕਰ ਲਏ ਗਏ।

Advertisements

ਫੈਕਟਰੀ ਵਿੱਚ ਕੰਮ ਕਰ ਰਹੇ ਕੁਝ ਕੁਰਿੰਦਿਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸੂਰਤ ਵਿੱਚ ਦੱਸਿਆ ਕੀ ਜਦੋਂ ਰਾਤ ਦੇ ਸਮੇਂ ਮੋਟਰਸਾਈਕਲ ਮੋਟਰਸਾਈਕਲ ਸਟੈਂਡ ਤੇ ਲਗਾਏ ਹੋਏ ਸੀ ਤਾਂ ਕੁਝ ਚੋਰਾਂ ਨੇ ਮੋਟਰਸਾਈਕਲਾਂ ਦੇ ਟਾਇਰ ਇੰਜਣ ਅਤੇ ਹੋਰ ਪਾਰਟ ਰਾਤ ਦੇ ਸਮੇਂ ਚੋਰੀ ਕਰ ਲਏ ਜਿਸ ਦੀ ਜਾਣਕਾਰੀ ਸਾਨੂੰ ਉਸ ਵਕਤ ਮਿਲੀ ਜਦੋਂ ਅਸੀਂ ਫੈਕਟਰੀ ਚੋਂ ਕੰਮ ਕਰਕੇ ਆਪਣੇ ਮੋਟਰਸਾਈਕਲ ਸਟੈਂਡ ਤੋਂ ਲੈਣ ਲਈ ਆਏ ਤਾਂ ਕਈ ਮੋਟਰਸਾਈਕਲਾਂ ਦੇ ਟਾਇਰ ਅਤੇ ਇੰਜਣ ਖੋਲ ਕੇ ਚੋਰ ਚੋਰੀ ਕਰਕੇ ਲੈ ਗਏ।

LEAVE A REPLY

Please enter your comment!
Please enter your name here