ਇਸਰੋ ਨੇ ਗਗਨਯਾਨ ਮਿਸ਼ਨ ਦੇ ਪ੍ਰੀਖਣ ਨੂੰ ਸਫ਼ਲਤਾਪੂਰਵਕ ਕੀਤਾ ਲਾਂਚ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 10 ਵਜੇ ਗਗਨਯਾਨ ਮਿਸ਼ਨ ਦੇ ਪ੍ਰੀਖਣ ਵਾਹਨ ਲਾਂਚ ਕੀਤਾ। ਇਸ ਨੂੰ ਟੈਸਟ ‘ਵਹੀਕਲ ਐਬੋਰਟ ਮਿਸ਼ਨ-1 (ਟੀਵੀ-ਡੀ1) ਦਾ ਨਾਂ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਗਗਨਯਾਨ ਦੇ ਪ੍ਰੀਖਣ ਦੇ ਮਿਸ਼ਨ ਲਈ ਇਸਰੋ ਨੂੰ ਵਧਾਈ ਦਿੱਤੀ ਹੈ। ਇੱਕ ਸਿੰਗਲ ਪੜਾਅ ਤਰਲ ਰਾਕੇਟ ਨੂੰ ਟੈਸਟ ਵਾਹਨ ਦੇ ਤੌਰ ਤੇ ਵਰਤਿਆ ਜਾਵੇਗਾ ਜੋ ਚਾਲਕ ਦਲ ਦੇ ਨਾਲ-ਨਾਲ ਚਾਲਕ ਦਲ ਦੇ ਬਚਣ ਦੀ ਪ੍ਰਣਾਲੀ ਨੂੰ ਉੱਪਰ ਵੱਲ ਲੈ ਜਾਵੇਗਾ। ਜਦੋਂ ਟੈਸਟ ਵਾਹਨ 17 ਕਿਲੋਮੀਟਰ ਦੀ ਉਚਾਈ ਤੇ ਪਹੁੰਚਦਾ ਹੈ ਤਾਂ ਇਸਦੀ ਰਫ਼ਤਾਰ ਲਗਭਗ 1431 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

Advertisements

ਇਸ ਦੇ ਨਾਲ ਹੀ ਕਰੂ ਮੋਡਿਊਲ ਅਤੇ ਕਰੂ ਏਸਕੇਪ ਸਿਸਟਪ ਵੱਖ ਹੋ ਜਾਵੇਗਾ। ਇਸ ਤੋਂ ਬਾਅਦ ਕਰੂ ਮੋਡਿਊਲ ਵਿੱਚ ਲਗਾਏ ਗਏ ਛੋਟੇ ਪੈਰਾਸ਼ੂਟ ਐਕਟਿਵ ਹੋ ਜਾਣਗੇ। ਜਦੋਂ ਚਾਲਕ ਦਲ 2.5 ਕਿਲੋਮੀਟਰ ਤੋਂ ਘੱਟ ਦੀ ਉਚਾਈ ਤੇ ਹੁੰਦਾ ਹੈ ਤਾਂ ਮੁੱਖ ਪੈਰਾਸ਼ੂਟ ਸਰਗਰਮ ਹੋ ਜਾਵੇਗਾ ਅਤੇ ਇਹ ਬੰਗਾਲ ਦੀ ਖਾੜੀ ਵਿੱਚ ਉਤਰੇਗਾ। ਆਪਣੇ ਪ੍ਰੀਖਣ ਦੌਰਾਨ ਇਸਰੋ ਆਪਣੇ ਵਾਹਨ ਰਾਹੀਂ ਕਰੂ ਮਾਡਿਊਲ ਸਿਸਟਮ ਨੂੰ 17 ਕਿਲੋਮੀਟਰ ਦੀ ਉਚਾਈ ਤੱਕ ਲੈ ਕੇ ਜਾਵੇਗਾ ਅਤੇ ਫਿਰ ਉੱਥੋਂ ਇਸ ਨੂੰ ਸੁਰੱਖਿਅਤ ਰੂਪ ਨਾਲ ਸਮੁੰਦਰ ਵਿੱਚ ਉਤਾਰਿਆ ਜਾਵੇਗਾ। ਜਿਵੇਂ ਹੀ ਕਰੂ ਮਾਡਿਊਲ ਸਮੁੰਦਰ ਵਿੱਚ ਉਤਰੇਗਾ, ਉੱਥੇ ਮੌਜੂਦ ਜਨ ਸੈਨਾ ਦੀ ਟੀਮ ਇਸ ਨੂੰ ਰਿਕਵਰ ਕਰ ਲਵੇਗੀ।

LEAVE A REPLY

Please enter your comment!
Please enter your name here