ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2′  ਰਾਜ ਪੱਧਰੀ ਖੇਡਾਂ ਦੇ ਹੋਏ ਦਿਲਚਸਪ ਮੁਕਾਬਲੇ

ਪਟਿਆਲਾ (ਦ ਸਟੈਲਰ ਨਿਊਜ਼)। ਪੋਲੋ ਗਰਾਊਂਡ ਪਟਿਆਲਾ ਵਿਖੇ ਖੋ-ਖੋ ਗੇਮ ਵਿੱਚ ਸ੍ਰ. ਉਪਕਾਰ ਸਿੰਘ ਵਿਰਕ, ਜੁਆਇੰਟ ਸੈਕਟਰੀ ਖੋ-ਖੋ ਫੈਡਰੇਸ਼ਨ ਆਫ ਇੰਡੀਆ, ਸ੍ਰ. ਅਜੀਤਪਾਲ ਸਿੰਘ ਸਾਬਕਾ ਏ.ਈ.ਓ. ਲੁਧਿਆਣਾ, ਸ੍ਰ.ਦਲਜੀਤ ਸਿੰਘ ਖੇਡ ਕੋਆਰਡੀਨੇਟਰ ਪਟਿਆਲਾ, ਨਿਰੰਜਣ ਸਿੰਘ ਨੰਜਾ, ਲੈਕਚਰਾਰ ਸਟੇਟ ਅਵਾਰਡੀ ਪੰਜਾਬ ਜੀ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਰਗਬੀ ਗੇਮ ਵਿੱਚ ਦਵਿੰਦਰ ਸਿੰਘ ਪ੍ਰੈਜੀਡੈਂਟ ਰਗਬੀ ਐਸੋਸੀਏਸ਼ਨ ਆਫ ਪੰਜਾਬ ਅਤੇ ਡਾ. ਦਲਬੀਰ ਸਿੰਘ ਰੰਧਾਵਾ, ਅਸਿਸਟੈਂਟ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਸ੍ਰ. ਹਰਪਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਪਟਿਆਲਾ ਨੇ ਇਹਨਾਂ ਰਾਜ ਪੱਧਰੀ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਗੇਮ ਅੰਡਰ-21 ਲੜਕੀਆਂ ਵਿੱਚ ਫਾਜਿਲਕਾ ਦੀ ਟੀਮ ਨੇ ਤਰਨਤਾਰਨ ਦੀ ਟੀਮ ਨੂੰ 03 ਸਕੋਰ ਨਾਲ ਹਰਾਇਆ।

Advertisements

ਬਰਨਾਲਾ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 07 ਸਕੋਰਾਂ ਦੇ ਫਰਕ ਨਾਲ, ਮੋਗਾ ਦੀ ਟੀਮ ਨੇ ਨਵਾਂ ਸ਼ਹਿਰ ਦੀ ਟੀਮ ਨੂੰ 08 ਸਕੋਰਾਂ ਦੇ ਫਰਕ ਨਾਲ, ਮਲੇਰਕੋਟਲਾ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 05 ਸਕੋਰਾਂ ਦੇ ਫਰਕ ਨਾਲ, ਜਲੰਧਰ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 11 ਸਕੋਰਾਂ ਦੇ ਫਰਕ ਨਾਲ, ਅੰਮ੍ਰਿਤਸਰ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 04 ਸਕੋਰਾਂ ਦੇ ਫਰਕ ਨਾਲ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਰੂਪਨਗਰ ਦੀ ਟੀਮ  ਨੂੰ 23 ਸਕੋਰਾਂ ਦੇ ਫਰਕ ਨਾਲ, ਪਟਿਆਲਾ ਦੀ ਟੀਮ ਨੇ ਫਾਜਿਲਕਾ ਦੀ ਟੀਮ ਨੂੰ 09 ਸਕੋਰਾਂ ਦੇ ਫਰਕ ਨਾਲ ਅਤੇ ਮਾਨਸਾ ਦੀ ਟੀਮ ਨੇ ਪਠਾਣਕੋਟ ਦੀ ਟੀਮ ਨੂੰ 05 ਸਕੋਰਾਂ ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਰਗਬੀ ਗੇਮ ਉਮਰ ਵਰਗ 31-40 ਮੈਨ ਟੀਮ ਵਿੱਚ ਪਟਿਆਲਾ ਜਿਲ੍ਹੇ ਦੇ ਜਿਲ੍ਹਾ ਖੇਡ ਅਫਸਰ ਸ੍ਰ. ਹਰਪਿੰਦਰ ਸਿੰਘ ਵੱਲੋਂ ਖੁਦ ਭਾਗ ਲਿਆ ਗਿਆ। ਇਸ ਵਿੱਚ ਉਹਨਾਂ ਦੀ ਟੀਮ ਵਿੱਚ ਜਿਲ੍ਹਾ ਖੇਡ ਅਫਸਰ ਮਾਨਸਾ ਸ੍ਰ. ਨਵਜੋਤ ਸਿੰਘ ਖਹਿਰਾ, ਪਟਿਆਲਾ ਜਿਲ੍ਹੇ ਦੇ ਸੀਨੀਅਰ ਸਹਾਇਕ ਸੁਨੀਲ ਕੁਮਾਰ, ਰੈਸਲਿੰਗ ਕੋਚ ਰਣਧੀਰ ਸਿੰਘ ਅਤੇ ਵਾਲੀਬਾਲ ਕੋਚ ਪਰਮਿੰਦਰ ਸਿੰਘ ਨੇ ਵੀ ਭਾਗ ਲਿਆ ਅਤੇ ਪਟਿਆਲਾ ਜਿਲ੍ਹੇ ਦੀ ਇਸ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਗੇਮ ਵਿੱਚ ਫਰੀਦਕੋਟ ਨੇ ਦੂਸਰਾ ਸਥਾਨ, ਅੰਮ੍ਰਿਤਸਰ ਨੇ ਤੀਸਰਾ ਸਥਾਨ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਨੇ ਕ੍ਰਮਵਾਰ ਚੌਥਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ।

ਕਬੱਡੀ ਸਰਕਲ ਸਟਾਇਲ ਗੇਮ ਅੰਡਰ-20 ਲੜਕਿਆਂ ਵਿੱਚ ਸੰਗਰੂਰ ਦੀ ਟੀਮ ਨੇ ਫਾਜਿਲਕਾ ਦੀ ਟੀਮ ਨੂੰ 37-17 ਦੇ ਫਰਕ ਨਾਲ, ਲੁਧਿਆਣਾ ਦੀ ਟੀਮ ਨੇ ਮੋਗਾ ਦੀ ਟੀਮ ਨੂੰ 29-19 ਦੇ ਫਰਕ ਨਾਲ, ਬਰਨਾਲਾ ਦੀ ਟੀਮ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 26-10 ਦੇ ਫਰਕ ਨਾਲ ਅਤੇ ਤਰਨਤਾਰਨ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 33-18 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾ ਸੀਨੀਅਰ ਵਰਗ ਲੜਕਿਆਂ ਵਿੱਚ ਫਰਦੀਕੋਟ ਦੀ ਟੀਮ ਪਠਾਣਕੋਟ ਦੀ ਟੀਮ ਨੂੰ 21-5 ਦੇ ਫਰਕ ਨਾਲ ਅਤੇ ਬਰਨਾਲਾ ਦੀ ਟੀਮ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 21-17 ਦੀ ਫਰਕ ਨਾਲ ਹਰਾ ਕੇ ਜੇਤੂ ਰਹੀ।

ਆਰਚਰੀ ਗੇਮ ਰਿਕਰਵ ਈਵੈਂਟ ਅੰਡਰ 17 ਲੜਕਿਆਂ ਇੰਡੀਅਨ ਉਲੰਪਿਕ ਰਾਊਂਡ ਵਿੱਚ ਕੇਸ਼ਵ ਰਜੌਰੀਆ ਫਾਜਿਲਕਾ ਨੇ ਪਹਿਲਾ ਸਥਾਨ, ਕਾਰਤਿਕ ਮਿੱਤਲ ਸ੍ਰੀ ਮੁਕਤਸਰ ਸਾਹਿਬ ਨੇ ਦੂਸਰਾ ਸਥਾਨ ਅਤੇ ਭਾਨੂੰਪ੍ਰਤਾਪ ਫਾਜਿਲਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚ ਕ੍ਰਿਸ਼ਮਨ ਮੋਦਗਿੱਲ ਪਟਿਆਲਾ ਨੇ ਪਹਿਲਾ, ਰੀਆ ਲੁਧਿਆਣਾ ਨੇ ਦੂਸਰਾ ਅਤੇ ਬਿਸ਼ਮਨਜੋਤ ਕੌਰ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। 

LEAVE A REPLY

Please enter your comment!
Please enter your name here