ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਨਵਰਾਤਰੀ ਤਿਉਹਾਰ ਦੇ ਮੌਕੇ ਤੇ ‘ਡਾਂਡੀਆ ਵਾਈਬ੍ਰੈਂਸ 2023’ ਦਾ ਆਯੋਜਨ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਸਥਾਨਕ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿੱਚ ਨਵਰਾਤਰੀ ਤਿਉਹਾਰ ਦੇ ਮੌਕੇ ਤੇ ‘ਡਾਂਡੀਆ ਵਾਈਬ੍ਰੈਂਸ 2023’ ਦਾ ਆਯੋਜਨ ਕੀਤਾ ਗਿਆ।ਨਵਰਾਤਰੀ ਤਿਉਹਾਰ ਦਾ ਆਯੋਜਨ ਕਰਕੇ,ਸਕੂਲ ਨੇ ਸਾਰੇ ਭਾਈਚਾਰਿਆਂ ਅਤੇ ਵਿਭਿੰਨਤਾਵਾਂ ਵਿੱਚ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਦਰਸਾਇਆ ਹੈ।ਜਿਸ ਵਿੱਚ ਪ੍ਰਾਈਮਰੀ ਜਮਾਤਾਂ ਦੇ ਬੱਚਿਆਂ ਨੂੰ ਬੁਲਾਕੇ ਗਰਬਾ ਡਾਂਸ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਵੱਲੋਂ ਦੇਵੀ ਦੁਰਗਾ ਦੀ ਪੂਜਾ ਨਾਲ ਕੀਤੀ ਗਈ।ਇਸ ਉਪਰੰਤ ਦੁਰਗਾ ਦਾ ਗੁਣਗਾਨ ਕਰਕੇ ਮਾਤਾ ਰਾਣੀ ਨੂੰ ਮੱਥਾ ਟੇਕ ਕੇ ਗਰਬਾ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸ਼ਹਿਰ ਦੇ ਕਈ ਪਤਵੰਤੇ ਹਾਜ਼ਰ ਸਨ।ਪ੍ਰੋਗਰਾਮ ਦੇ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਅਤੇ ਮਾਪਿਆਂ ਨੂੰ ਇਨਾਮ ਵੀ ਦਿੱਤੇ ਗਏ।ਪ੍ਰੋਗਰਾਮ ਲਈ ਵਿਸ਼ੇਸ਼ ਤੌਰ ਤੇ ਬੁਲਾਏ ਗਏ ਟੋਲੇ ਨੇ ਗਰਬਾ ਡਾਂਸ ਪੇਸ਼ ਕਰਕੇ ਸਾਰਿਆਂ ਨੂੰ ਮੋਹ ਲਿਆ।

Advertisements

ਸਕੂਲ ਦੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਵੀ ਗਰਬਾ ਡਾਂਸ ਦੇ ਵਿੱਚ ਖੂਬ ਅਨੰਦ ਮਾਣਿਆ।ਸਾਰਾ ਮਾਹੌਲ ਡਾਂਡੀਆਂ ਡਾਂਸ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਸੀ ।ਮੌਕੇ ਤੇ ਚਲਾਏ ਗਏ ਪਟਾਕਿਆਂ ਨੇ ਜਸ਼ਨਾਂ ਦੇ ਵਿੱਚ ਅਸਮਾਨ ਵੀ ਸ਼ਾਮਲ ਕਰ ਲਿਆ।ਡਾਂਡੀਆਂ ਡਾਂਸ ਵਿੱਚ ਮਾਪਿਆਂ ਅਤੇ ਛੋਟੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ਼ ਭਾਗ ਲਿਆ।ਪ੍ਰੋਗਰਾਮ ਦੇ ਅੰਤ ਦੇ ਵਿੱਚ ਸਾਰਿਆਂ ਨੇ ਹੀ ਵਿਸ਼ੇਸ ਪਕਵਾਨਾਂ ਦਾ ਅਨੰਦ ਮਾਣਿਆ।

ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ.ਰਾਘਵ ਵਾਸਲ ਨੇ ਦੁਰਗਾ ਅਸ਼ਟਮੀ ਦੇ ਮੌਕੇ ਤੇ ਸਭ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਸਕੂਲ ਦੇ ਸਮਾਗਮਾਂ ਦੇ ਵਿੱਚ ਮਾਪਿਆਂ ਦੀ ਸ਼ਮੂਲੀਅਤ ਪ੍ਰੋਗਰਾਮ ਨੂੰ ਸਫ਼ਲ ਬਣਾਉਂਦੀ ਹੈ ਅਤੇ ਮਾਪਿਆਂ ਨੂੰ ਅਨੰਦ ਮਾਣਦੇ ਦੇਖਕੇ ਉਹਨਾਂ ਨੂੰ ਬੜੀ ਹੀ ਖ਼ੁਸ਼ੀ ਹੋਈ।ਅਜਿਹੇ ਸਮਾਗਮ ਬੱਚੇ ਵਿੱਚ ਹਰ ਤਰ੍ਹਾਂ ਦੇ ਸਮਾਜ ਦੇ ਸੱਭਿਆਚਾਰ ਦੀ ਸਮਝ ਅਤੇ ਖ਼ੁਸ਼ਹਾਲੀ ਲਿਆਉਂਦੇ ਹਨ।

LEAVE A REPLY

Please enter your comment!
Please enter your name here