Monday, October 26, 2026
Home National ਭਾਰਤ ਸਰਕਾਰ ਨੇਵੀ ਲਈ ਖਰੀਦੇਗੀ 26 ਰਾਫੇਲ ਜੈੱਟ

ਭਾਰਤ ਸਰਕਾਰ ਨੇਵੀ ਲਈ ਖਰੀਦੇਗੀ 26 ਰਾਫੇਲ ਜੈੱਟ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਭਾਰਤ ਸਰਕਾਰ ਨੇ ਨੇਵੀ ਲਈ ਰਾਫੇਲ ਜੈੱਟ ਦੇ ਨੇਵੀ ਐਡੀਸ਼ਨ ਦੇ 26 ਜਹਾਜ਼ ਖਰੀਦਣ ਬਾਰੇ ਫਰਾਂਸ ਨੂੰ ਖ਼ਬਰ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਦੋ ਦੋ ਦਿਨਾਂ ਦੌਰੇ ਦੌਰਾਨ ਭਾਰਤ ਅਤੇ ਫਰਾਂਸ ਵਿਚਾਲੇ ਇਸ ਵੱਡੇ ਸੌਦੇ ਤੋ ਮੋਹਰ ਲੱਗੀ ਹੈ। ਸੂਤਰਾਂ ਨੇ ਦੱਸਿਆ ਕਿ ਜੁਲਾਈ ਵਿੱਚ ਰੱਖਿਆ ਮੰਤਰਾਲੇ ਨੇ ਰਾਫੇਲ ਦੇ ਨੇਵੀ ਐਡੀਸ਼ਨ ਨੂੰ ਖਰੀਦਣ ਦਾ ਫੈਸਲਾ ਲਿਆ ਸੀ। ਇਨ੍ਹਾਂ ਜਹਾਜ਼ਾਂ ਨੂੰ ਮੁੱਖ ਤੌਰ ਤੋਂ ਭਾਰਤ ਦੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਾਂਤ ਤੇ ਤਾਇਨਾਤ ਕੀਤੇ ਜਾਣਾ ਹੈ। ਇਸ ਸੌਦੇ ਤੇ ਜਹਾਜ਼ਾਂ ਦੀ ਕੀਮਤ ਤੇ ਹੋਰ ਸ਼ਰਤਾਂ ਤੇ ਗੱਲਬਾਤ ਉਸ ਸਮੇਂ ਸ਼ੁਰੂ ਕੀਤੀ ਜਾਵੇਗੀ ਜਦੋਂ ਰੱਖਿਆ ਮੰਤਰਾਲੇ ਨੂੰ ਫਰਾਂਸ ਸਰਕਾਰ ਤੋਂ ਆਪਣੇ ਪੱਤਰ ਦਾ ਜਵਾਬ ਮਿਲ ਜਾਵੇਗਾ।

Advertisements

ਉਦਯੋਗਿਕ ਸਹਿਯੋਗ ਨੂੰ ਉਤਸ਼ਾਹ ਦੇਣ ਲਈ ਹਿੰਦੋਸਤਾਨ ਏਅਰੋਨਾਟਿਕਸ ਲਿਮ. ਤੇ ਸਰਫਾਨ ਏਅਰਕ੍ਰਾਫਟ ਇੰਜਣ ਨੇ ਇੱਕ ਸਮਝੌਤੇ ਤੇ ਹਸਤਾਖਰ ਕੀਤੇ। ਇਸ ਦੌਰਾਨ ਆਯੋਜਿਤ ਸਮਾਰੋਹ ਵਿੱਚ ਐੱਚਏਐੱਲ ਤੇ ਸਰਫਾਨ ਏਅਰਕ੍ਰਾਫਟ ਇੰਜਣ ਦੋਵਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਲੀਪ ਇੰਜਣਾਂ ਲਈ ਇੰਜਣ ਫੋਰਜਿੰਗ ਦਾ ਨਿਰਮਾਣ ਐੱਲਏਐੱਲ ਕਰੇਗੀ।

LEAVE A REPLY

Please enter your comment!
Please enter your name here