ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ

ਗਾਜ਼ੀਪੁਰ (ਦ ਸਟੈਲਰ ਨਿਊਜ਼), ਪਲਕ। ਗਾਜ਼ੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਨੇਤਾ ਅਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮੁਖਤਾਰ ਅੰਸਾਰੀ ਨੂੰ 5 ਲੱਖ ਰੁਪਏ ਦਾ ਜੁਰਮਾਨਾ ਭਰਨਾ ਹੋਵਗਾ, ਜਦਕਿ ਦੂਜੇ ਦੋਸ਼ੀ ਸੋਨੂੰ ਯਾਦਵ ਨੂੰ 5 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

Advertisements

ਗੈਂਗਸਟਰ ਮਾਮਲੇ ਵਿੱਚ ਦੋਸ਼ੀ ਮੁਖਤਾਰ ਅੰਸਾਰੀ ਅਤੇ ਉਸਦੇ ਸਾਥੀ ਸੋਨੂੰ ਯਾਦਵ ਨੂੰ ਵੀਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਦੱਸ ਦਈਏ ਕਿ 2009 ਵਿੱਚ ਕਰੰਡਾ ਥਾਣਾ ਖੇਤਰ ਦੇ ਸਬੂਆ ਦੇ ਰਹਿਣ ਵਾਲੇ ਕਪਿਲਦੇਵ ਸਿੰਘ ਦੇ ਕਤਲ ਅਤੇ ਮੁਹੰਮਦਾਬਾਦ ਦੇ ਅਮੀਰ ਹਸਨ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦੇ ਆਧਾਰ ਤੇ ਮੁਖਤਾਰ ਅੰਸਾਰੀ ਅਤੇ ਸੋਨੂੰ ਯਾਦਵ ਖਿਲਾਫ਼ ਗੈਂਗਸਟਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

LEAVE A REPLY

Please enter your comment!
Please enter your name here