ਆਓ ਗੁਰੂ ਘਰਾਂ ਨੂੰ ਬਾਦਲ ਦਲ ਤੋਂ ਅਜ਼ਾਦ ਕਰਵਾ ਕੇ ਯੋਗ ਸਿੱਖਾਂ ਦੇ ਹੱਥ ਵਿੱਚ ਪ੍ਰਬੰਧ ਦੇਈਏ: ਪਰਮਿੰਦਰ ਢੀਡਸਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਜਿ਼ਲ੍ਹਾ ਹੁਸਿ਼ਆਰਪੁਰ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਢੀਡਸਾ ਸਾਬਕਾ ਵਿੱਤ ਮੰਤਰੀ ਪੰਜਾਬ ਦੀ ਪ੍ਰਧਾਨੀ ਹੇਠ ਹੁਸਿ਼ਆਰਪੁਰ ਵਿਖੇ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸ੍ਰ: ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਪੰਜਾਬ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਾਂ ਬਨਾਉਣ ਦਾ ਕੰਮ ਬੜੀ ਤੇਜ਼ੀ ਨਾਲ ਚਲ ਰਿਹਾ ਹੈ ਜਿਸ ਦੀ ਆਖਰੀ ਮਿਤੀ 15-11-2023 ਹੈ । ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਾਂ ਨੂੰ ਵਧ ਚੜ੍ਹ ਕੇ ਆਪਣੀਆਂ ਵੋਟਾਂ ਬਨਾਉਣੀਆਂ ਚਾਹੀਦੀਆਂ ਹਨ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਇਹ ਸਾਡੇ ਗੁਰੂ ਘਰਾਂ ਦੇ ਪ੍ਰਬੰਧ ਦਾ ਸਵਾਲ ਹੈ । ਜੇ ਅਸੀਂ ਵੱਧ ਤੋਂ ਵੱਧ ਵੋਟਾਂ ਬਣਾਵਾਂਗੇ ਤਾਂ ਹੀ ਲੰਬੇ ਸਮੇਂ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਹੋ ਰਹੀਆਂ ਬੇਨਿਯਮੀਆਂ ਨੂੰ ਠੱਲ ਪਾਵਾਂਗੇ ।

Advertisements

ਜੇਕਰ ਸਾਰੇ ਹੀ ਸ਼ਰਧਾਵਾਨ ਗੁਰੂ ਕੇ ਸਿੱਖ ਆਪਣੀ ਜਿ਼ੰਮੇਵਾਰੀ ਸਮਝਦੇ ਹੋਏ ਵੋਟਾਂ ਬਨਾਉਣਗੇ ਤਾਂ ਹੀ ਚੰਗੇ ਨੁਮਾਇੰਦੇ ਐਸ.ਜੀ.ਪੀ.ਸੀ. ਵਿੱਚ ਭੇਜੇ ਜਾ ਸਕਣਗੇ । ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਐਸ.ਜੀ.ਪੀ.ਸੀ. ਦੇ ਪ੍ਰਬੰਧ ਤੇ ਬਾਦਲ ਦਲ ਦਾ ਕਬਜ਼ਾ ਹੈ । ਉਨ੍ਹਾਂ ਨੇ ਇਸ ਸਮੇਂ ਦੌਰਾਨ ਸ੍ਰੀ ਅਕਾਲਤ ਤਖਤ ਸਾਹਿਬ ਅਤੇ ਐਸ.ਜੀ.ਪੀ.ਸੀ. ਦੇ ਕੰਮ-ਕਾਜ ਵਿੱਚ ਦਖਲ—ਅੰਦਾਜ਼ੀ ਕਰਕੇ ਸ੍ਰੀ ਅਕਾਲਤ ਤਖਤ ਸਾਹਿਬ ਅਤੇ ਐਸ.ਜੀ.ਪੀ.ਸੀ. ਦੀ ਮਾਣ-ਮਰਿਆਦਾ ਨੂੰ ਢਾਅ ਲਾਈ ਹੈ । ਆਓ ਅਸੀਂ ਸਾਰੇ ਰਲ ਮਿਲ ਕੇ ਇਨ੍ਹਾਂ ਗੁਰੂ ਘਰਾਂ ਨੂੰ ਬਾਦਲ ਦਲ ਤੋਂ ਅਜ਼ਾਦ ਕਰਵਾ ਕੇ ਯੋਗ ਸਿੱਖਾਂ ਦੇ ਹੱਥ ਵਿੱਚ ਪ੍ਰਬੰਧ ਦੇਈਏ । ਇੱਥੇ ਉਨ੍ਹਾਂ ਨੇ ਯਾਦ ਦਿਵਾਉਂਦਿਆਂ ਕਿਹਾ ਕਿ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਗੁੰਮਸ਼ੁਦਾ ਪਾਵਨ ਸਰੂਪਾਂ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ, ਸਿਰਸੇ ਵਾਲੇ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨ੍ਹਾਂ ਮੰਗਿਆ ਹੀ ਮੁਆਫੀ ਦਿੱਤੀ ਗਈ, ਐਸ.ਜੀ.ਪੀ.ਸੀ. ਦੇ ਕਰੋੜਾਂ ਰੁਪਏ ਗਲਤ ਢੰਗ ਨਾਲ ਬਾਦਲਾਂ ਨੇ ਸ਼ਾਮਿਆਨਾਂ ਅਤੇ ਹੋਰ ਝੂਠੇ ਬਿੱਲ ਪਾ ਕੇ ਘਪਲੇ ਕੀਤੇ । ਹੁਣੇ-ਹੁਣ ਤਾਜ਼ਾ ਕਰੋੜਾਂ ਰੁਪਏ ਦਾ ਗੁਰੂ ਕੇ ਲੰਗਰਾਂ ਦੀ ਜੂਠ ਵਿੱਚ ਘਪਲਾ ਕੀਤਾ ਗਿਆ ਹੈ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮਨਾਮਾ ਜ਼ਾਰੀ ਕਰਕੇ ਐਸ.ਜੀ.ਪੀ.ਸੀ. ਨੂੰ ਗੁਰਬਾਣੀ ਪ੍ਰਸਾਰਣ ਲਈ ਆਪਣਾ ਵੱਖਰਾ ਟੀ.ਵੀ. ਚੈਨਲ ਬਨਾਉਣ ਲਈ ਕਿਹਾ ਗਿਆ ਸੀ ਪਰੰਤੂ ਐਸ.ਜੀ.ਪੀ.ਸੀ. ਦੀ ਪ੍ਰਬੰਧਕ ਕਮੇਟੀ ਵੱਲੋਂ ਬਾਦਲਾਂ ਦੀ ਮਲਕੀਅਤ ਵਾਲੇ ਪੀ.ਟੀ.ਸੀ. ਟੀ.ਵੀ. ਚੈਨਲ ਨੂੰ ਹੀ ਗੁਰਬਾਣੀ ਪ੍ਰਸਾਰਣ ਦੇ ਮਾਲਕਾਨਾ ਅਧਿਕਾਰ ਦੇ ਕੇ ਸ੍ਰੀ ਅਕਾਲ ਤਖਤ ਜੀ ਦੇ ਸਥੇਦਾਰ ਵੱਲੋਂ ਜ਼ਾਰੀ ਹੁਕਮਨਾਮੇ ਦੀ ਅਵੱਗਿਆ ਕੀਤੀ ਗਈ ।

ਗੁਰੂ ਘਰਾਂ ਦੀਆਂ ਸਰਾਵਾਂ ਦੇ ਪ੍ਰਬੰਧ ਵੀ ਬਾਦਲਾਂ ਵੱਲੋਂ ਆਪਣੇ ਚਹੇਤਿਆਂ ਨੂੰ ਦਿੱਤੇ ਗਏ ਹਨ ਜਿਸ ਦਾ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਹੈ ਅਤੇ ਸਿੱਖ ਸੰਗਤਾਂ ਬਾਦਲਾਂ ਤੋਂ ਕਾਫੀ ਅੱਕੀਆਂ ਹੋਈਆਂ ਹਨ । ਉਨ੍ਹਾਂ ਇਸ ਮੌਕੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਰੀਆਂ ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਦਲ ਅਤੇ ਪਿੰਡਾਂ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਐਸ.ਜੀ.ਪੀ.ਸੀ. ਦੀਆਂ ਵੋਟਾਂ ਬਨਾਉਣ ਵਿੱਚ ਪੂਰਨ ਸਹਿਯੋਗ ਕਰਨ। ਉਨ੍ਹਾਂ ਵਾਅਦਾ ਕੀਤਾ ਕਿ ਅਸੀਂ ਸਾਰੇ ਰਲ ਕੇ ਬਾਦਲ ਉਮੀਦਵਾਰਾਂ ਖਿਲਾਫ਼ ਇੱਕੋ-ਇੱਕ ਉਮੀਦਵਾਰ ਦਵਾਂਗੇ ਅਤੇ ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਗੁਰੂ ਦੀਆਂ ਸੰਗਤਾਂ ਭਰਪੂਰ ਸਹਿਯੋਗ ਦੇਣਗੀਆਂ।

ਉਨ੍ਹਾਂ ਨੇ ਅਖੀਰ ਵਿੱਚ ਜਿ਼ਲ੍ਹਾ ਹੁਸਿ਼ਆਰਪੁਰ ਦੀ ਪਾਰਟੀ ਲੀਡਰਸਿ਼ਪ ਦੀਆਂ ਵੱਖ-ਵੱਖ ਹਲਕਿਆਂ ਵਿੱਚ ਵੋਟਾਂ ਬਨਾਉਣ ਦੀਆਂ ਡਿਊਟੀਆਂ ਵੀ ਲਗਾਈਆਂ । ਇਸ ਮੌਕੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਹੁਸਿ਼ਆਰਪੁਰ ਦੇ ਜਿ਼ਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਰਾਮਦਾਸਪੁਰ,ਜਨਰਲ ਸਕੱਤਰ ਅਵਤਾਰ ਸਿੰਘ ਜੌਹਲ, ਜਿ਼ਲ੍ਹਾ ਸਕੱਤਰ ਜਨਰਲ ਪਰਮਿੰਦਰ ਸਿੰਘ ਪੰਨੂ ਡਾਇਰੈਕਟਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ, ਸੁਖਵਿੰਦਰ ਸਿੰਘ ਮੁੂਨਕ ਕਲਾਂ ਜਿ਼ਲ੍ਹਾ ਪ੍ਰਧਾਨ ਐਸ.ਸੀ. ਵਿੰਗ, ਮਨਪ੍ਰੀਤ ਸਿੰਘ ਜਿ਼ਲ੍ਹਾ ਪ੍ਰਧਾਨ ਯੂਥ ਵਿੰਗ, ਬਲਵਿੰਦਰ ਸਿੰਘ ਬੌਬੀ, ਅਮਰੀਕ ਸਿੰਘ ਢੀਡਸਾ, ਮਨਜੀਤ ਸਿੰਘ ਰੌਬੀ, ਜਗਤਾਰ ਸਿੰਘ ਬਲਾਲਾ, ਹਰਕੰਵਲਜੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਸੈਣੀ, ਮੰਗਲ ਸਿੰਘ, ਗੁਰਤੇਜ ਸਿੰਘ, ਮਨਿੰਦਰ ਸਿੰਘ ਸਹੋਤਾ, ਪਰਮਜੀਤ ਸਿੰਘ ਰਾਮਦਾਸਪੁਰ, ਦਿਲਬਾਗ ਸਿੰਘ ਹਰਸੀਪਿੰਡ, ਮਨਜੀਤ ਸਿੰਘ ਝੱਜੀ ਪਿੰਡ, ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਪਾਰਟੀ ਆਗੂ ਵੀ ਇਸ ਮੌਕੇ ਮੌਜੂਦ ਸਨ।

LEAVE A REPLY

Please enter your comment!
Please enter your name here