ਐਸਜੀਪੀਸੀ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਡਿਊਟੀਆਂ ਲਗਾਈਆਂ ਗਈਆਂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਨੂੰ ਮਦੇ ਨਜ਼ਰ ਰੱਖਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦੇ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਦੁਆਰਾ ਜਿਥੇ ਸ਼ਹਿਰੀ ਅਤੇ ਦਿਹਾਤੀ ਸਰਕਲ ਪ੍ਰਧਾਨ  ਸਾਹਿਬਾਨ ਅਤੇ ਆਗੂਆਂ ਦੀ ਮੀਟਿੰਗ ਬੁਲਾ ਕੇ ਐਸ.ਜੀ.ਪੀ. ਸੀ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਡਿਊਟੀਆਂ ਲਗਾਈਆਂ ਗਈਆਂ ਓਥੇ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ: ਮਨਵੀਰ ਸਿੰਘ ਵਡਾਲਾ ਅਤੇ ਸ਼੍ਰੀ ਅਜੈ ਸ਼ਰਮਾ ਜਨਰਲ ਸਕੱਤਰ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਵੀ ਫਾਰਮ ਦੇ ਕੇ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਪ੍ਰੇਰਿਆ ਗਿਆ ਕਿਉਂ ਕਿ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਪੰਥਕ ਵਿਰੋਧੀ ਤਾਕਤਾਂ ਨਾਲ ਰਲ ਕੇ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਵਿਚ ਵੱਡੀ ਪੱਧਰ ਤੇ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ।

Advertisements

ਜਿਸ ਕਾਰਨ ਪੰਜਾਬ ਦੇ ਲੋਕਾਂ ਤੇ ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀਆਂ ਵਿਚ ਬਹੁਤ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ। ਇਸ ਕਰਕੇ ਪੰਥ ਵਿਰੋਧੀ ਤਾਕਤਾਂ ਦੀ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਵਿਚ ਦਖਲ ਅੰਦਾਜ਼ੀ ਰੋਕਣ ਲਈ ਇਹ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਸਾਹਿਬਾਨ ਅਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਤਨਦੇਹੀ ਨਾਲ ਕੰਮ ਕਰਨ ਅਤੇ ਮਿੱਥੀ ਤਰੀਕ ਤੋਂ ਪਹਿਲਾਂ ਪਹਿਲਾਂ ਵੋਟਾਂ ਜਮਾ ਕਰਾਉਣ ਲਈ ਵੀ ਉਪਰਾਲੇ ਕਰਨ।

ਇਸ ਮੀਟਿੰਗ ਵਿਚ ਸ:ਇੰਦਰਜੀਤ ਸਿੰਘ ਮੰਨਣ, ਬਖਸ਼ੀਸ਼ ਸਿੰਘ ਧੰਮ,ਸੁਖਵਿੰਦਰ ਸਿੰਘ ਨਵਾਂ ਪਿੰਡ (ਤਿੰਨੇ ਦਿਹਾਤੀ ਸਰਕਲ ਪ੍ਰਧਾਨ), ਸ:ਲਹਿੰਬਰ ਸਿੰਘ ਸਾਬਕਾ ਮੈਂਬਰ ਜਿਲਾ ਪ੍ਰੀਸ਼ਦ, ਸ:ਸੁਰਜੀਤ ਸਿੰਘ ਰਾਣਾ (ਸਾਬਕਾ ਕੌਂਸਲਰ), ਤਨਵੀਰ ਸਿੰਘ ਫਿਆਲੀ, ਗੁਰਪ੍ਰੀਤ ਸਿੰਘ ਚੀਮਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਸ:ਗੁਰਨਾਮ ਸਿੰਘ ਕਾਦੂਪੁਰ, ਸ:ਸਤਨਾਮ ਸਿੰਘ ਬਾਜਵਾ, ਸ: ਸ਼ਮਸ਼ੇਰ ਸਿੰਘ ਖੁਖਰੈਣ, ਸ: ਮਹਿੰਦਰ ਸਿੰਘ ਮੇਜਰ ਵਾਲ, ਸੁਖਵਿੰਦਰ ਸਿੰਘ ਸੋਨੂ ਕਲਾ ਸੰਘਿਆ ਤੋਂ ਇਲਾਵਾ ਸ:ਬਲਦੇਵ ਸਿੰਘ ਬੂਟਾਂ, ਸ: ਗੁਰਮੀਤ ਸਿੰਘ ਬੂਟਾਂ (ਦੋਵੇਂ ਮੈਂਬਰ ਪੀ.ਏ.ਸੀ) ਕਪੂਰਥਲਾ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here