ਪੁਲਿਸ ਨੇ ਜੇਜੋ ਵਾਸੀ ਕੱਪੀ ਨੂੰ 260 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ ਇੰਦਰਜੀਤ ਹੀਰਾ। ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਨਸ਼ੇ ਤਸਕਰਾਂ ਅਤੇ ਭੈੜੇ ਪੁਰਸ਼ਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ ਐਸਪੀ ਇਨਵੈਸਟੀਗੇਸ਼ਨਜ ਦੀ ਨਿਗਰਾਨੀ ਹੇਠ ਅਤੇ ਰਵਿਦੰਰ ਸਿੰਘ ਪੀਪੀਐਸ ਡੀ.ਐਸ.ਪੀ ਹੈੱਡ ਕੁਆਟਰ ਹੁਸ਼ਿਆਰਪੁਰ ਦੀ ਯੋਗ ਰਹਿਨੁਮਾਈ ਹੇਠ ਜਸਬੀਰ ਸਿੰਘ ਮੁੱਖ ਅਫਸਰ ਥਾਣਾ ਚੱਬੇਵਾਲ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਏ.ਐਸ.ਆਈ ਸੁਖਵਿੰਦਰ ਸਿੰਘ ਇੰਚਾਰਜ ਚੌਂਕੀ ਜੇਜੋ ਸਮੇਤ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿੱਚ ਅੱਡਾਂ ਜੇਜੋ ਮੌਜੂਦ ਸੀ ਤਾਂ ਕਪਿਲ ਦੇਵ ਉਰਫ਼ ਕੱਪੀ ਪੁੱਤਰ ਰਾਮ ਧਨ ਵਾਸੀ ਗੱਜਰ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਜੇਜੋ, ਥਾਣਾ ਚੱਬੇਵਾਲ ਦੇ ਕੋਲੇ ਕਾਲੇ ਰੰਗ ਦੇ ਪਜਾਮੇ ਦੀ ਸੱਜੀ ਜੇਬ ਵਿੱਚ ਇਕ ਕਾਲੇ ਰੰਗ ਦੇ ਮੋਮੀ ਲਿਫਾਫੇ ਵਿਚੋਂ ਨਸ਼ੀਲਾ ਪਦਾਰਥ ਕੁੱਲ ਵਜਨ 260 ਗ੍ਰਾਮ ਬਰਾਮਦ ਹੋਇਆ । ਜਿਸਤੇ ਮੁੱਕਦਮਾ ਨੰਬਰ 32 ਮਿਤੀ 19 ਸਤੰਬਰ 2023 ਐਨਡੀਪੀਐਸ ਐਕਟ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦਰਜ ਕੀਤਾ ਗਿਆ। ਦੋਸ਼ੀ ਕੋਲੋਂ ਪੁੱਛਗਿੱਛ ਜਾਰੀ ਹੈ।

Advertisements

LEAVE A REPLY

Please enter your comment!
Please enter your name here