ਡਿਪਟੀ ਕਮਿਸ਼ਨਰ ਨੇ 15 ਨਵੰਬਰ ਤੋ ਪਹਿਲਾ ਵੇਲਣੇ ਨਾ ਚਲਾਉਂਣ ਦੇ ਕੀਤੇ ਹੁਕਮ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਘਟੀਆ ਗੁੜ ਦੇ ਖਿਲਾਫ ਵਿੰਡੀ ਗਈ ਮੁਹਿਮ ਨੂੰ ਕਾਨੂੰਨੀ ਜਾਮਾ ਪਹਿਨਾਉਦਿਆ ਜਿਲੇ ਦੇ ਡਿਪਟੀ ਕਮਿਸ਼ਨਰ ਵੱਲੋ 15 ਨਵੰਬਰ ਤੋ ਪਹਿਲਾ ਵੇਲਣਿਆ ਤੋ ਗੁੜ ਬਣਾਉਣ ਤੇ ਪਬੰਦੀ ਲਗਾ ਦਿਤੀ ਹੈ । ਇਸ ਨੂੰ ਤੁਰੰਤ ਬਆਦ ਅੱਜ ਜਿਲਾ ਸਿਹਤ ਅਫਸਰ ਵੱਲੋ ਆਪਣੀ ਫੂਡ ਟੀਮ ਲੈ ਕੇ ਜਿਲੇ ਵਿੱਚ ਚੱਲ ਰਹੇ ਵੇਲਣਿਆ ਤੇ ਚੈਕਿੰਗ ਕੀਤੀ ਤੇ ਕਈ ਵੇਲਣਿਆ ਵਾਲੇ ਡਿਪਟੀ ਕਮਿਸ਼ਨਰ ਦੇ ਹੁਕਮਾ ਦੀ ਉਲੰਘਣਾ ਕਰਦੇ ਪਏ ਗਏ ਤੇ ਉਹਨਾ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਤੇ ਅਜੇ ਵੀ ਕਈ ਟਨ ਇਹਨਾਂ ਵੇਲਣਿਆ ਤੇ ਕੰਚਾ ਗੰਨਾ ਪਿਆ ਹੈ ਤੇ ਜਿਮੀਦਾਰ ਹੋਰ ਨਵੀਆ ਗੰਨੇ ਦੀਆ ਟਰਾਲੀਆ ਉਤਾਰ ਰਹੇ ਹਨ । ਇਸ ਮੋਕੇ ਉਹਨਾ ਨਾਲ ਫੂਡ ਅਫਸਰ ਮੁਨੀਸ਼ ਕੁਮਾਰ , ਰਾਮ ਲੁਭਾਇਆ , ਨਰੇਸ਼ ਕੁਮਾਰ , ਤੇ ਮੀਡੀਆ  ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।

Advertisements

ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 45 ਦਿਨ ਤੋ ਇਹਨਾਂ ਵੇਲਣਿਆ ਉਤੇ ਘਟੀਆ ਗੁੜ ਬਣਾਇਆ ਜਾ ਰਿਹਾ ਸੀ ਤੇ ਕਈ ਕਵਿੰਟਲ  ਘਟੀਆ ਖੰਡ ਤੇ ਗੁੜ ਨਸ਼ਟ ਵੀ ਕਰਵਾਇਆ ਸੀ ਇਸ ਦੇ ਸਬੰਧ ਵਿੱਚ ਖੇਤੀ ਬਾੜੀ ਮਹਿਕਮੇ ਨੂੰ ਵੀ ਕਈ ਵਾਰ ਲਿਖਿਆ ਤੇ ਇਸ ਦੇ ਚਲਦਿਆ  ਮਾਨਯੋਗ ਡਿਪਟੀ ਕਮਿਸ਼ਨਰ ਵੱਲੋ ਹੁਕਮ ਜਾਰੀ ਕਰਦੇ ਹੋਏ 15 ਨਵੰਬਰ ਤੱਕ ਵੇਲਣੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ । ਉਹਨਾਂ ਇਹ ਵੀ ਕਿਹਾ ਕਿ ਮੈ ਚਹਾਉਦਾ ਕਿ ਗੁੜ ਪੰਜਾਬ ਦਾ ਵਿਰਸਾ ਹੈ ਤੇ ਇਸ ਵਿਰਸੇ ਨੂੰ ਕਾਇਮ ਰੱਖਣਾ ਸਾਡਾ ਫਰਜ ਬਣਦਾ ਹੈ ਪਰ ਕੁਝ ਪਰਵਾਸੀ ਭਰਤੀ ਤੇ ਪੰਜਾਬ ਦੇ ਜਿਮੀਦਾਰ ਆਪਣੇ  ਮੁਨਾਫੇ ਦੇ ਖਾਤਰ ਇਹ ਗੁੜ ਵੀ ਸਾਡੇ ਕੋਲੋ ਖੋਹਣਾ ਚਹਾਉਦੇ ।

ਉਹਨਾ ਇਹ ਵੀ ਕਿਹਾ ਕਿ ਪੰਜਾਬ ਵਿੱਚ ਖੰਡ ਮਿਲਾ 30 ਨਵੰਬਰ ਤੋ ਬਆਦ ਚਲਣੀਆ ਹਨ ਉਹਨਾਂ ਨੂੰ ਪਤਾ ਹੈ ਇਹ ਗੰਨਾ ਕੱਚਾ ਹੈ ਤੇ ਇਸ ਸਹੀ ਖੰਡ ਵੀ ਨਹੀ ਬਣਾਨੀ ਤੇ ਪ੍ਰਵਾਸੀ ਮਜਦੂਰ ਤੇ ਗੁੜ ਮਾਫੀਆ ਘਟੀਆ ਖੰਡ ਪਾਕੇ ਗੁੜ ਬਣਾਕੇ ਵੱਡੇ ਮੁਨਾਫੇ ਕਮਾਉਂਣੇ ਚਹਾਉਦੇ ਤੋ ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨਾ ਚਹਾਉਦੇ ਹਨ  । ਉਹਨਾਂ ਵੇਲਣਿਆ ਵਾਲਿਆ ਨੂੰ ਚੇਤਵਾਨੀ ਦਿੰਦਿਆ ਕਿਹਾ ਕਿ ਅੱਗੇ ਤੇ ਘਟੀਆ ਗੁੜ ਹੀ ਨਸ਼ਟ ਕਰਵਾਇਆ ਜਾਦਾ ਸੀ ਹੁਣ ਤੇ ਪਰਚੇ ਹੋਂਣਗੇ ਤੇ ਜੇਲ ਯਾਤਰਾ ਵੀ ਕਰਨੀ ਪਵੇਗੀ ।

LEAVE A REPLY

Please enter your comment!
Please enter your name here