ਡਾ. ਲਖਵੀਰ ਨੂੰ ਵਧੀਆਂ ਸੇਵਾਵਾਂ ਨਿਭਾਉਣ ਲਈ ਕੋਆਪ੍ਰੇਟਿਵ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਕੀਤਾ ਸਨਮਾਨਿਤ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਹੁਸਿ਼ਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਬੈਂਕ ਦੇ ਮੁੱਖ ਦਫਤਰ ਵਿਖੇ ਡਾਕਟਰ ਲਖਵੀਰ ਸਿੰਘ ਜਿ਼ਲ੍ਹਾ ਸਿਹਤ ਅਫ਼ਸਰ ਵੱਲੋ ਵਧੀਆ ਸੇਵਾਵਾਂ ਨਿਭਾਉਣ ਲਈ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੱਲੋਂ ਡਾਕਟਰ ਲਖਵੀਰ ਸਿੰਘ ਜਿ਼ਲ੍ਹਾ ਸਿਹਤ ਅਫ਼ਸਰ ਨੂੰ ਜੀ ਨੂੰ ਬੈਂਕ ਆਉਣ ਤੇ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ । ਉਨ੍ਹਾਂ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿ਼ਲ੍ਹੇ ਅੰਦਰ ਕਈ ਨਕਲੀ ਗੁੜ ਤਿਆਰ ਕਰਕੇ ਵੇਚਣ ਵਾਲੇ ਬੇਲਣਿਆਂ ਅਤੇ ਮਾਰਕੀਟ ਵਿੱਚ ਮਿਆਦ ਪੁੱਗ ਚੁੱਕੇ ਸਮਾਨ ਦੀਆਂ ਵਸਤਾਂ ਵੇਚਣ ਵਾਲਿਆਂ ਦੇ ਖਿਲਾਫ਼ ਜਿ਼ਲ੍ਹਾ ਸਿਹਤ ਅਫ਼ਸਰ ਵੱਲੋਂ ਨਿਡਰਤਾ ਅਤੇ ਇਮਾਨਦਾਰੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ । ਉਨ੍ਹਾਂ ਵੱਲੋਂ ਜਿ਼ਲ੍ਹਾ ਸਿਹਤ ਅਫ਼ਸਰ ਵੱਲੋਂ ਨਿਡਰਤਾ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

Advertisements

ਇਸ ਮੌਕੇ ਪਰਮਿੰਦਰ ਸਿੰਘ ਪੰਨੂ ਡਾਇਰੈਕਟਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾਕਟਰ ਲਖਵੀਰ ਸਿੰਘ ਜਿ਼ਲ੍ਹਾ ਸਿਹਤ ਅਫ਼ਸਰ ਜੀ ਵੱਲੋਂ ਹੁਸਿ਼ਆਰਪੁਰ ਜਿ਼ਲ੍ਹੇ ਵਿੱਚ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਅਤੇ ਵਧੀਆ ਤਰੀਕੇ ਨਾਲ ਨਿਭਾਈ ਜਾ ਰਹੀ ਹੈ ਜਿਸ ਬਾਰੇ ਅਸੀਂ ਅਕਸਰ ਸੋਸ਼ਲ ਮੀਡੀਏ ਰਾਹੀਂ ਇਨ੍ਹਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹਨ । ਉਨ੍ਹਾਂ ਦੱਸਿਆ ਕਿ ਗੁੜ ਦਾ ਸੀਜਨ 15 ਨਵੰਬਰ ਤੋਂ ਸ਼ੁਰੂ ਹੁੰਦਾ ਹੈ ਪਰ ਕੁੱਝ ਪਰਵਾਸੀ ਲੋਕ ਜਿ਼ਲ੍ਹੇ ਅੰਦਰ ਗੁੜ ਵਾਲੇ ਵੇਲਣੇ ਚਲਾ ਰਹੇ ਹਨ ਅਤੇ ਪੁਰਾਣੀ ਅਤੇ ਘਟੀਆ ਕਿਸਮ ਦੀ ਖੰਡ ਤੋਂ ਗੁੜ ਤਿਆਰ ਕਰਕੇ ਵੇਚ ਰਹੇ ਹਨ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਨਿਡਰ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਫ਼ਸਰ ਨੂੰ ਸਕਿਉਰਿਟੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਆਪਣੀ ਡਿਊਟੀ ਇਸੇ ਤਰ੍ਹਾਂ ਨਿਡਰ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਗਲਤ ਅਤੇ ਨਕਲੀ ਸਮਾਨ ਬਨਾਉਣ ਵਾਲਿਆਂ ਤੇ ਛਾਪੇਮਾਰੀ ਕਰਕੇ ਉਨ੍ਹਾਂ ਤੇ ਨਕੇਲ ਕੱਸ ਸਕਣ।

ਇਸ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਗੁਰਬਖਸ਼ ਕੌਰ ਨੇ ਆਪਣੇ ਸੰਬੋਧਨ ਵਿੱਚ ਜਿ਼ਲ੍ਹਾ ਸਿਹਤ ਅਫ਼ਸਰ ਨੂੰ ਜੀ ਆਇਆਂ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ । ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਨਕਲੀ ਅਤੇ ਮਿਆਦ ਪੁੱਗ ਚੁੱਕੇ ਖਾਣ ਵਾਲੀਆਂ ਵਸਤਾਂ ਦੀ ਬਹੁਤ ਭਰਮਾਰ ਹੈ ਜਿਸ ਨਾਲ ਲੋਕਾਂ ਦੀ ਸਿਹਤ ਤੇ ਬਹੁਤ ਮਾੜ੍ਹਾ ਅਸਰ ਪੈ ਰਿਹਾ ਹੈ । ਇਸ ਮੌਕੇ ਡਾਕਟਰ ਲਖਵੀਰ ਸਿੰਘ ਜਿ਼ਲ੍ਹਾ ਸਿਹਤ ਅਫ਼ਸਰ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਨਕਲੀ ਗੁੜ ਬਨਾਉਣ ਵਾਲਿਆਂ ਅਤੇ ਮਿਆਦ ਪੁੱਗ ਚੁੱਕੇ ਸਮਾਨ ਦੀਆਂ ਵਸਤਾਂ ਵੇਚਣ ਵਾਲਿਆਂ ਖਿਲਾਫ਼ ਇਸੇ ਤਰ੍ਹਾਂ ਹੀ ਨਿਡਰਤਾ ਦੇ ਨਾਲ ਕਾਰਵਾਈ ਜ਼ਾਰੀ ਰੱਖਣਗੇ । ਜਿ਼ਲ੍ਹਾ ਖੇਤੀਬਾੜੀ ਅਫ਼ਸਰ ਵੱਲੋਂ ਡਿਪਟੀ ਕਮਿਸ਼ਨਰ ਹੁਸਿ਼ਆਰਪੁਰ ਜੀ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਗਿਆ ਹੈ ਕਿ ਗੁੜ ਦਾ ਸੀਜ਼ਨ 15 ਨਵੰਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਕਰਦੇ ਹੋਏ ਬੇਲਣੇ ਚਲਾਉਣ ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕਈ ਦੁਕਾਨਾਂ ਵਾਲੇੇ ਨਕਲੀ ਜੂਸ, ਨਕਲੀ ਪੇਠਾ, ਨਕਲੀ ਪਨੀਰ ਆਦਿ ਤਿਆਰ ਕਰ ਰਹੇ ਹਨ ਜਿਨ੍ਹਾਂ ਨੂੰ ਪਿਛਲੇ ਸਮੇਂ ਵਿੱਚ ਉਨ੍ਹਾਂ ਨੇ ਬੇਨਕਾਬ ਕੀਤਾ ਸੀ। ਇਸ ਮੌਕੇ ਬੈਂਕ ਦੇ ਜਿ਼ਲ੍ਹਾ ਮੈਨੇਜਰ ਲਖਵੀਰ ਸਿੰਘ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਡਾਕਟਰ ਲਖਵੀਰ ਸਿੰਘ ਜਿ਼ਲ੍ਹਾ ਸਿਹਤ ਅਫ਼ਸਰ ਵੱਲੋਂ ਨਿਡਰਤਾ ਅਤੇ ਇਮਾਨਦਾਰੀ ਨਾਲ ਨਿਭਾਈਆਂ ਜਾ ਰਹੀਆਂ ਵਧੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਐਨ.ਆਰ.ਆਈ. ਪਵਿੱਤਰ ਸਿੰਘ ਕੁਲਾਰ ਦਾ ਵੀ ਸਨਮਾਨ ਕੀਤਾ ਗਿਆ । ਇਸ ਮੌਕੇ ਅਮਰਜੀਤ ਸਿੰਘ ਪੁਰਖੋਵਾਲ ਡਾਇਰੈਕਟਰ, ਦਵਿੰਦਰ ਕੁਮਾਰ ਡਾਇਰੈਕਟਰ, ਦਰਸ਼ਨ ਲਾਲ ਆਡਿਟ ਅਫ਼ਸਰ, ਮਨਮਿੰਦਰ ਸੀਨੀਅਰ ਮੈਨੇਜਰ, ਕੰਵਰਦੀਪ ਸਿੰਘ ਭੱਲਾ ਰਿਕਵਰੀ ਅਫ਼ਸਰ, ਬਲਦੇਵ ਸਿੰਘ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਮੁਸਾਫਿਰ, ਯੋਗੇਸ਼ ਕੌਸ਼ਲ, ਬ੍ਰਿਜ ਲਾਲ, ਮੋਹਿਤ ਕੁੰਦਰਾ, ਚੰਦਨ ਮਹਿਤਾਨੀ, ਰੌਬਿਨ ਬਘਰੀਆ, ਨਰੇਸ਼ ਕੁਮਾਰ, ਲਾਜਵੰਤ ਕੌਰ, ਮਧੂ ਵਾਲੀਆ, ਅੰਮ੍ਰਿਤ ਕੌਰ, ਰਾਜਨਦੀਪ ਕੌਰ ਤੋਂ ਇਲਾਵਾ ਹੋਰ ਵੀ ਕਈ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

LEAVE A REPLY

Please enter your comment!
Please enter your name here