ਰੇਲਵੇ ਮੰਡੀ ਸਕੂਲ ਵਿੱਚ ਮਨਾਇਆ ਗਿਆ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਯੰਤੀ  ਦਿਵਸ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਰਕਾਰੀ ਕੰਨਿਆ ਸਕੈਂਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਮਿਤੀ 31 ਅਕਤੂਬਰ 2023 ਨੂੰ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਏਕਤਾ ਦਿਵਸ ਤੇ ਤਹਿਤ ਸਰਦਾਰ ਵੱਲਭ ਭਾਈ ਪਟੇਲ ਜੀ ਦੀ  ਜੈਯੰਤੀ ਮਨਾਈ ਗਈ। ਇਸ ਦਿਵਸ ਤੇ ਪ੍ਰਿੰਸੀਪਲ ਸਾਹਿਬਾ ਜੀ ਨੇ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜੀਵਨ ਦੇ ਬਾਰੇ ਚਾਨਣਾ ਪਾਇਆ |ਬੱਚਿਆਂ ਨੂੰ ਇਸ ਮੌਕੇ ਤੇ ਸੌਂ ਵੀ ਚੁਕਾਈ ਗਈ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੇ ਲਈ ਭਰਪੂਰ ਜਤਨ ਕਰਨਗੇ।

Advertisements

ਸਕੂਲ ਦੀ ਐਨਐਸਐਸ ਅਤੇ ਈਐਲਸੀ ਕਲੱਬ (Sveep) ਨੇ ਵੀ ਇਸ ਵਿੱਚ ਆਪਣੀ ਭਾਗੀਦਾਰੀ ਪਾਈ ਇਸ ਤੋਂ ਬਾਅਦ 200 ਵਿਦਿਆਰਥੀਆਂ ਨੇ run for unity ਵਿੱਚ ਹਿੱਸਾ ਲਿਆ ਇਸ ਮੌਕੇ ਤੇ ਪੁਨੀਤ, ਸੀਮਾ ਸ਼ਰਮਾ, ਮਧੂ ਬਾਲਾ, ਚੰਦਰ ਪ੍ਰਭਾ, ਯਸ਼ਪਾਲ, ਬੀਰਬਲ, ਸਤਪਾਲ ਅਤੇ ਸੰਜੀਵ ਅਰੋੜਾ ਵੀ ਸ਼ਾਮਿਲ ਸਨ।

LEAVE A REPLY

Please enter your comment!
Please enter your name here