ਕਰੀਬ 40 ਕੁਵਿੰਟਲ ਗੁੜ ਤੇ 25 ਕਵਿੰਟਲ ਖੰਡ ਨਸ਼ਟ ਕਰਵਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿਛਲੇ ਕਈ ਦਿਨਾ ਤੋ  ਘਟੀਆ ਗੁੜ ਬਣਾਉਣ ਵਾਲੇ ਵੇਲਣੇ ਵਾਲਿਆ ਨੂੰ ਜਿਲਾ ਸਿਹਤ  ਅਫਸਰ ਡਾ ਲਖਵੀਰ ਸਿੰਘ ਵੱਲੋ ਅਪੀਲ ਕੀਤੀ ਸੀ ਕਿ ਉਹ ਜਦ ਤੱਕ ਗੰਨੇ ਵਿੱਟ ਮਿਠਾਸ ਨਹੀ ਹੁੰਦੀ ਤੇ ਗੰਨਾ ਗੁੜ ਬਣਾਉਣ ਦੇ ਕਾਬਿਲ ਨਹੀ ਹੋ ਜਾਦਾ ਉਦੋ ਤੱਕ ਜਿਲੇ ਵਿੱਚ ਵੇਲਣੇ ਨਹੀ ਚਲਣਗੇ ਪਰ ਕੁਝ ਪਰਵਾਸੀ ਮਜਦੂਰਾ ਵੱਲੋ ਲਗਾਤਾਰ ਗੁੜ ਵਿੱਚ ਘਟੀਆ ਦਰਜੇ ਦੀ ਖੰਡ ਪਾ ਕਿ ਬਣਾਉਂਣ ਤੋ ਬਾਜ  ਨਹੀ ਆਉਦੇ ਅੱਜ ਇਸ ਸਬੰਧ ਵਿੱਚ ਕਰਵਾਈ ਕਰਦੇ ਹੋਏ ਜਿਲਾ ਸਿਹਤ ਅਫਸਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੋ ਘਟੀਆ ਗੁੜ ਬਣਾਉਣ ਵਾਲਿਆ ਖਿਲਾਫ ਵੱਡੀ ਕਾਰਵਈ ਨੂੰ ਅਜਾਮ ਦਿੰਦੇ ਹੋਏ ਹੁਸ਼ਿਆਰਪੁਰ ਫਗਵਾੜਾ ਰੋਡ ਤੇ 4 ਵੇਲਣੇ ਤੇ ਘਟਈਆ ਦਰਜੇ ਦੀ ਖੰਡ ਪਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਸੀ ਕਰੀਬ 40 ਕੁਵਿੰਟਲ ਗੁੜ ਅਤੇ ਨਾ ਖਾਣ ਯੋਗ 25 ਕਵਿੰਟਲ ਘਟੀਆ ਖੰਡ ਨਸ਼ਟ ਕਰਵਾਈ ਗਈ ਤੇ ਇਹਨਾਂ ਵੇਲਣੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾ ਦਿੱਤੇ ਗਏ ਹਨ ,  ਜਿਲਾ ਸਿਹਤ ਅਫਸਰ ਨੇ ਜਿਲੇ ਦੇ ਸਾਰੇ ਵੇਲਣੇ ਵਾਲਿਆ ਨੂੰ ਅਦੇਸ਼ ਦਿੱਤੇ ਹਨ  ਜੱਦ ਤੱਕ ਗੰਨਾ ਗੁੜ ਬਣਾਉਂਣ ਦੇ ਕਾਵਲ ਨਹੀ ਹੋ ਜਾਦਾ ਉਦੋ ਤੱਕ ਕੋਈ ਵੀ ਵੇਲਣੇ ਵਾਲਾ ਗੁੜ ਨਹੀ ਬਣਾਵੇਗਾ  । ਜੇਕਰ ਕੋਈ ਬਣਾਉਦਾ ਫੜਿਆ ਗਿਆ ਤੇ ਉਸ ਉਪਰ ਨਿਯਮਾ ਮੁਤਾਬਿਕ ਸਖਤ ਕਰਾਵਈ ਹੋਵੇਗੀ । ਇਸ ਮੋਕੇ ਉਹਨਾਂ ਨਾਲ ਫੂਡ ਸੇਫਟ ਅਫਸਰ ਮੁਨੀਸ਼ ਕੁਮਾਰ , ਰਾਮ ਲੁਭਾਇਆ , ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੇ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ ।

Advertisements

ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਇੱਜ ਸੇਵਰੇ ਅਚਾਨਿਕ ਹੁਸ਼ਿਆਪੁਰ ਫਗਵਾੜਾ ਰੋਡ ਤੇ ਚੱਲ ਰਹੇ 4 ਵੇਲਣੇ ਚੈਕ ਕੀਤੇ ਗਏ ਤੇ ਸਾਰੇ ਵੀ ਵੇਲਣੇ ਤੇ ਵੱਡੀ ਮਾਤਰਾ ਵਿੱਚ ਨਾ ਖਾਣ ਯੋਗ ਖੰਡ ਮਿਲਾ ਕੇ ਵੱਡੀ ਮਾਤਰਾ ਵਿੱਚ ਗੁੜ ਤਿਆਰ ਕੀਤਾ ਜਾ ਰਿਹਾ ਸੀ ਇਸ ਤੇ ਸਖਤ ਕਾਰਵਾਈ ਕਰਦੇ ਹੋਏ ਖੰਡ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਤੇ ਘਟੀਆ ਗੁੜ  ਤਿਆਰ ਹੋ ਰਹੇ ਕੜਾਹਿਆ ਵਿੱਚ ਪਾ ਕੇ ਉਤੇ ਵੱਡੀ ਪੱਧਰ ਵਿੱਚ ਰਾਖ ਮਿਲਾਕੇ ਨਸ਼ਟ ਕਰ ਦਿੱਤਾ ਤਾ ਜੋ ਕੋਈ ਵੀ ਇਹ ਗੁੜ ਖਾ ਕੇ ਬਿਮਾਰ ਨਾ ਹੋ ਜਾਵੇ ।

 ਉਹਨਾਂ ਦੱਸਿਆ ਕਿ ਪੰਜਾਬ ਵਿੱਚ ਗੁੜ , ਮੱਕੀ ਦੀ ਰੋਟੀ ਸਰੋ ਦਾ ਸਾਗ ਖਾਣ ਵਾਸਤੇ ਵਿਦੇਸ਼ਾ ਤੇ ਲੋਕ ਆਉਦੇ ਹਨ ਪਰ ਇਹਨਾ ਮਿਲਵਟ ਖੋਰਾ ਨੇ ਇਹ ਗੁੜ ਖਾਣ ਦੇ ਕਾਬਿਲ ਨਹੀ ਛੱਡਿਆ ।  ਉਹਨਾ ਇਹ ਵੀ ਦੱਸਿਆ  ਕਿ ਮਿਲਾਵਟ ਖੋਰਾ ਦੇ ਨਾਲ ਕੁਝ ਪੰਜਾਬੀ ਜਿਮੀਦਾਰ ਭਰਾ ਤੇ ਵਪਾਰੀ ਵੀ ਰੱਲੋ ਹੋਏ ਹਨ ਆਪਣੇ ਹਿੱਤਾ ਦੀ ਖਾਤਰ  ਇਹਨਾ ਪਰਵਾਸੀਆ ਨੂੰ ਸਮੇ ਤੇ ਪਹਿਲਾ ਹੀ ਗੰਨਾ ਵੇਚ  ਰਹੇ ਹਨ ਤੇ ਕੁਝ ਲਾਲਚੀ ਵਪਾਰੀ ਗੁੜ ਵੇਚ ਕੇ ਵਧੀਆ ਮਨੁਫਾ ਕਮਾਉਣ ਦੇ ਚੱਕਰ ਵਿੱਚ ਹਨ ਪਰ ਲੋਕਾਂ ਦੀ ਸਿਹਤ ਨਾਲ ਖਿਲਾਵੜ ਕਰ ਰਹੇ ਹਨ  । ਇਹਨਾ ਕੋਲ ਕਿਸੇ ਵੀ ਗੁੜ ਬਣਾਉਂਣ ਵਾਲੇ ਕੋਲ ਫੂਡ ਸੇਫਟੀ ਲਾਈਸੈਸ ਵੀ ਪਾਇਆ ਗਿਆ ਉਹਨਾਂ ਸਾਰਿਆ ਨੂੰ ਵੇਲਣੇ ਵਾਲਿਆ ਨੂੰ ਅਪੀਲ ਕੀਤੀ ਕਿ ਉਹ ਵੇਲਣਾ ਚਾਲੂ ਕਰਨ ਤੇ  ਪਹਿਲਾ ਫੂਡ ਸੇਫਟੀ ਲਾਇਸੈਸ ਲੈਣ ਨਹੀ ਤਾ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here