ਤਹਿਬਜਾਰੀ ਟੀਮ ਨੇ ਨਿਗਮ ਦੀ ਜਗਾਂ ਤੇ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਕੱਟੇ 58 ਚਲਾਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿੰਮ ਲਗਾਤਾਰ ਜਾਰੀ ਹੈ। ਇਸਦੇ ਤਹਿਤ ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਤਹਿਬਜ਼ਾਰੀ ਟੀਮ ਜਿਸ ਵਿੱਚ ਸਤਨਾਮ ਸਿੰਘ, ਯਤੀਸ਼ ਅਗਰਵਾਲ, ਬਲਵਿੰਦਰ ਗਾਧੀਂ, ਨਵਦੀਪ ਸਿੰਘ, ਹਰਵਿੰਦਰ ਸਿੰਘ, ਮਨਿੰਦਰ ਸਿੰਘ ਮਨੀ ਅਤੇ ਪਰਦੀਪ ਕੁਮਾਰ ਸ਼ਾਮਲ ਸਨ।

Advertisements

ਉਹਨਾਂ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਜਿਵੇਂ ਕਿ ਗਊਸ਼ਾਲਾ ਬਜ਼ਾਰ, ਪੱਠਾ ਮੰਡੀ, ਸਬਜ਼ੀ ਮੰਡੀ, ਘੰਟਾਂ ਘਰ, ਸ਼ੈਸ਼ਨ ਚੌਂਕ, ਪ੍ਰਭਾਤ ਚੌਂਕ, ਬੱਸ ਸਟੈਂਡ, ਜਲੰਧਰ ਰੋਡ, ਉਧਮ ਸਿੰਘ ਪਾਰਕ ਅਤੇ ਦੁਸ਼ਹਿਰਾ ਗ੍ਰਾਊਂਡ ਦੇ ਆਲੇ-ਦੁਆਲੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਕਬਜ਼ੇ ਵਿੱਚ ਲਿਆ ਅਤੇ 58 ਚਲਾਨ ਕੱਟੇ। ਜਿਸ ਵਿੱਚੋ 30 ਦੁਕਾਨਾਦਾਰਾਂ ਵਲੋ ਨਗਰ ਨਿਗਮ ਦੇ ਦਫਤਰ ਵਿੱਚ ਆ ਕੇ ਬਣਦਾ ਜੁਰਮਾਨਾ ਅਦਾ ਕੀਤਾ ਗਿਆ ਅਤੇ ਬਾਕੀ ਰਹਿੰਦੇ 28 ਚਲਾਨ ਜਲਦ ਹੀ ਅਦਾਲਤ ਵਿੱਚ ਭੇਜੇ ਜਾਣਗੇ।

ਇਸ ਸੰਬੰਧੀ  ਕਮਿਸ਼ਨਰ ਨਗਰ ਨਿਗਮ ਨੇ ਹੋਰ ਦੱਸਿਆ ਕਿ ਨਗਰ ਨਿਗਮ ਦੀ ਟੀਮ ਵਲੋਂ ਰੋਜਾਨਾ ਚੈਕਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੇ ਦੁਕਾਨਦਾਰਾਂ ਨੂੰੰ ਸ਼ਹਿਰ ਵਿੱਚ ਟ੍ਰੈਫ਼ਿਕ ਸੱਮਸਿਆ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਟ੍ਰੈਫਿਕ ਦੀ ਸਮੱਸਿਆ ਅਤੇ ਰੁਕਾਵਟ ਦਾ ਸਾਮਣਾ ਨਾ ਕਰਨਾ ਪਵੇ।      

LEAVE A REPLY

Please enter your comment!
Please enter your name here