ਅਮਰੀਕੀ ਕੰਪਨੀ ਵੀਵਰਕ ਨੇ ਆਪਣੇ ਆਪ ਨੂੰ ਕੀਤਾ ਦੀਵਾਲੀਆ ਘੋਸ਼ਿਤ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਅਮਰੀਕੀ ਕੰਪਨੀ ਵੀਵਰਕ ਨੇ ਆਪਣੇ ਆਪ ਨੂੰ ਦੀਵਾਲੀਆ ਘੋਸ਼ਿਤ ਕੀਤਾ ਹੈ। ਆਫਿਸ ਸ਼ੇਅਰਿੰਗ ਕੰਪਨੀ ਵੀਵਰਕ ਨੇ ਨਿਊ ਜਰਸੀ ਦੀ ਸੰਘੀ ਅਦਾਲਤ ਵਿੱਚ ਦੀਵਾਲੀਆਪਨ ਐਲਾਨੇ ਜਾਣ ਲਈ ਅਪਲਾਈ ਕੀਤਾ ਹੈ। ਅਦਾਲਤ ਵਿੱਚ ਦਿੱਤੀ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਕੋਲ 10 ਡੋਲਰ ਤੇ 50 ਬਿਲੀਅਨ ਡਾਲਰ ਦੀਆਂ ਦੇਣਦਾਰੀਆਂ ਹਨ।

Advertisements

ਫਾਈਲ ਕਰਨ ਤੋਂ ਬਾਅਦ ਵੀਵਰਕ ਨੂੰ ਆਪਣੇ ਲੈਣਦਾਰਾਂ ਤੋਂ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਰਿਣਦਾਤਾਵਾਂ ਨਾਲ ਗੱਲਬਾਤ ਕਰਨਾ ਸੌਖਾ ਹੋ ਜਾਵੇਗਾ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਵੀਵਰਕ ਅਤੇ ਇਸ ਦੀਆਂ ਕੁੱਝ ਸੰਸਥਾਵਾਂ ਨੇ ਯੂਐਸ ਦਿਵਾਲੀਆ ਕੋਡ ਦੇ ਚੈਪਟਰ 11 ਦੇ ਤਹਿਤ ਸੁਰੱਖਿਆ ਲਈ ਅਰਜ਼ੀ ਦਿੱਤੀ ਹੈ ਅਤੇ ਕੈਨੇਡਾ ਵਿੱਚ ਇਕ ਅਪੀਲ ਦਾਇਰ ਕਰਨ ਦੀ ਯੋਜਨਾ ਬਣਾਈ ਹੈ।

LEAVE A REPLY

Please enter your comment!
Please enter your name here