ਪੱਤਰਕਾਰ ਭਾਈਚਾਰੇ ਲਈ 24 ਘੰਟੇ ਸੇਵਾ ਵਿੱਚ ਹਾਜ਼ਰ ਜਰਨਲਿਸਟ ਪ੍ਰੈਸ ਕਲੱਬ: ਮਾਨ/ਸੰਗੋਜਲਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਪੱਤਰਕਾਰ ਭਾਈਚਾਰੇ ਲਈ 24 ਘੰਟੇ ਸੇਵਾ ਵਿੱਚ ਹਾਜ਼ਰ ਹੈ। ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਵੀ ਤੰਗੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਨੂੰ ਕੋਈ ਵੀ ਪ੍ਰੇਸ਼ਾਨੀ ਹੈ ਤਾਂ ਉਹ ਪ੍ਰੈਸ ਕਲੱਬ ਨਾਲ਼ ਸਪੰਰਕ ਕਰੇ। ਜਰਨਲਿਸਟ ਪ੍ਰੈਸ ਕਲੱਬ ਉਸ ਸਾਥੀ ਦੀ ਪੂਰੀ ਮਦਦ ਕਰੇਂਗੀ। ਮਨਜੀਤ ਮਾਨ ਸੂਬਾ ਪ੍ਰਧਾਨ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ, ਯੂਨਿਟ ਪ੍ਰਧਾਨ , ਜਨਰਲ ਸਕੱਤਰ, ਚੇਅਰਮੈਨ ਤੇ ਹੋਰ ਦਰਜ਼ਾ ਬਾ ਦਰਜ਼ਾ ਸਤਿਕਾਰ ਯੋਗ ਸਾਥੀ ਹਨ।

Advertisements

ਉਨ੍ਹਾਂ ਨਾਲ਼ ਸਪੰਰਕ ਕਰ ਸਕਦੇ ਹੋ। ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਵੀ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਇਕ ਇਹੋ ਜਿਹੀ ਸੰਸਥਾ ਹੈ। ਪੱਤਰਕਾਰ ਭਾਈਚਾਰੇ ਲਈ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ। ਜਰਨਲਿਸਟ ਪ੍ਰੈਸ ਕਲੱਬ ਦੀ ਮੈਂਬਰਸ਼ਿਪ ਸ਼ੁਰੂ ਹੈ। ਮਨਜੀਤ ਮਾਨ ਸੂਬਾ ਪ੍ਰਧਾਨ ਨਾਲ਼ ਸਲਾਹ ਮਸ਼ਵਰਾ ਕਰਕੇ ਬਹੁਤ ਜਲਦ ਸੂਬਾ ਪੱਧਰੀ  ਮੀਟਿੰਗ ਰੱਖੀ ਜਾਵੇਗੀ।ਜਿਸ ਵਿੱਚ  ਸਾਰੇ ਜ਼ਿਲ੍ਹਾ ਪ੍ਰਧਾਨ, ਯੂਨਿਟ ਪ੍ਰਧਾਨ, ਜਨਰਲ ਸਕੱਤਰ, ਚੇਅਰਮੈਨ ਸਾਹਿਬਾਨ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਕੋਸ਼ਿਸ਼ ਕੀਤੀ ਜਾਵੇਗੀ ਪੱਤਰਕਾਰ ਭਾਈਚਾਰੇ ਦੀਆਂ ਮੁਸਕਲਾਂ ਸੁਣ ਕੇ ਜਲਦ ਨਿਪਟਾਰਾ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here