Friday, October 23, 2026
Home Hoshiarpur ਡੱਬਲ ਰੋਟੀ, ਫੈਨ ਤੇ ਪਾਉ ਖਾਣ ਵਾਲਿਓ ਹੋ ਜਾਉ ਸਾਵਧਾਨ, ਰੂਬੀ ਬੇਕਰੀ...

ਡੱਬਲ ਰੋਟੀ, ਫੈਨ ਤੇ ਪਾਉ ਖਾਣ ਵਾਲਿਓ ਹੋ ਜਾਉ ਸਾਵਧਾਨ, ਰੂਬੀ ਬੇਕਰੀ ਵਿੱਚ ਬਣਿਆ ਮਾਲ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼ )। ਜਦੋਂ ਕੋਈ ਵਿਆਕਤੀ ਬਿਮਾਰ ਹੋ ਜਾਂਦਾ ਹੈ ਤਾਂ ਡਾਕਟਰ ਉਸ ਨੂੰ ਕਹਿੰਦਾ ਰੋਟੀ ਨਾ ਖਾਉ, ਤੇ ਡਬਲ ਰੋਟੀ ਖਾ ਲਉ, ਇਹ ਡਬਲ ਰੋਟੀ ਕਿਸ ਤਰਾਂ ਦੀ ਗੰਦੀ ਜਗਾਂ ਤੇ ਬਣਦੀ ਹੈ ਦੇਖ ਲਉ, ਤੇ ਹਰ ਬੰਦਾ ਚਾਹ ਵਾਲੀ ਰੇਹੜੀ ਤੇ ਖੜਕੇ ਚਾਹ ਦੀ ਚੁਸਕੀ ਨਾਲ ਫੈਨ ਵੀ ਖਾਂਦਾ ਹੈ ਤੇ ਬੱਚੇ ਕਰੀਮ ਰੋਲ ਬੜੇ ਚਾਅ ਨਾਲ ਖਾਂਦੇ ਹਨ ਇਸ ਤਰਾਂ ਦੀ ਘਟੀਆ ਬੇਕਰੀ ਤੇ ਅੱਜ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਵੱਲੋ ਸ਼ਿਕਾਇਤ ਦੇ ਅਧਾਰ ਤੇ ਨਲੋਈਆਂ ਚੌਂਕ ਵਿਖੇ ਛਾਪਾ ਮਾਰਿਆ ਤੇ ਦੇਖ ਫੂਡ਼ ਟੀਮ ਦੇ ਹੋਸ਼ ਉਡ ਗਏ। ਇਹ ਬੇਕਰੀ ਇਹਨੀ ਜਿਆਦਾ ਗੰਦੀ ਸੀ ਕਿ ਜਾਨਵਰ ਰੱਖਣ ਵਾਲੀ ਜਗਾਂ ਸਾਫ ਹੁੰਦੀ ਹੈ ਇਸ ਦੇ ਚਲਦਿਆਂ ਜਿਲਾ ਸਿਹਤ ਅਫਸਰ ਵੱਲੋ ਕਰੀਮ ਰੋਲ ਅਤੇ ਫੈਨ ਦਾ ਸੈਂਪਲ ਲੈ ਕੇ ਘਟੀਆ ਮੈਦਾ ਨਸ਼ਟ ਕਰਵਾਇਆ ਤੇ ਬੇਕਰੀ ਤੇ ਪਿਆ ਸਾਰਾ ਮਾਲ ਜਬਤ ਕਰਕੇ ਸੀਲ ਕਰ ਦਿੱਤਾ ਗਿਆ । ਬੇਕਰੀ ਮਾਲਿਕ ਮਹੰਮਦ ਅਸਰਿਫ ਦਾ ਅਨ ਹਾਈਜੀਨ ਦਾ ਚਲਾਣ ਕੱਟ ਦਿੱਤਾ ਗਿਆ ਅਤੇ ਫੂਡ ਸੇਫਟੀ ਸਰਟਿਫਿਕੇਟ ਬਣਾਉਣ ਅਤੇ ਬੇਕਰੀ ਦੀ ਸਾਫ ਸਫਾਈ ਵਾਸਤੇ 7 ਦਿਨ ਦਾ ਸਮਾਂ ਦਿੱਤਾ ਗਿਆ । ਇਸ ਮੌਕੇ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ , ਨਰੇਸ਼ ਕੁਮਾਰ ਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਹਾਜਰ ਸੀ।

Advertisements

ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਵੱਲੋ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਤੇ ਅੱਜ ਨਲੋਈਆ ਚੋਕ ਹੁਸ਼ਿਆਰਪੁਰ ਵਿਖੇ ਇਕ ਰੂਬੀ ਬੇਕਰੀ ਤੇ ਛਾਪਾ ਮਾਰਿਆ ਤੇ ਉਤੇ ਬਹੁਤ ਵੱਡੀ ਪੱਧਰ ਤੇ ਡੱਬਲ ਰੋਟੀ ਫੈਨ ਕਰੀਮ ਰੋਲ ਤੇ ਪਾਊ ਬਣ ਰਹੇ ਸਨ। ਜਦੋਂ ਇਸ ਮਾਲਿਕ ਮੁੰਹਮਦ ਅਸ਼ਰਿਫ ਨੂੰ ਇਹ ਪੁਛਿਆ ਕਿ ਤੁਸੀ ਕਦੋਂ ਤੋਂ ਇਹ ਕੰਮ ਕਦੋਂ ਤੋਂ ਕਰ ਰਹੇ ਤਾਂ ਉਹਨਾਂ ਦੱਸਿਆ ਕਿ ਕੰਮ ਸਾਡਾ ਖਾਨਦਾਨੀ ਹੈ ਅਤੇ ਮੇਰੇ ਤੋਂ ਪਹਿਲਾ ਮੇਰੇ ਪਿਤਾ ਜੀ ਇਹ ਕੰਮ ਕਰਦੇ ਸਨ ਸਮਝੋ ਕਿ ਪਿਛਲੇ 10 ਸਾਲ ਤੋਂ ਇਹ ਲੋਕ ਜਿਲੇ ਦੇ ਲੋਕਾਂ ਨੂੰ ਗੰਦ ਖਵਾ ਰਹੇ ਸਨ । ਉਹਨਾਂ ਇਹ ਵੀ ਦੱਸਿਆ ਕਿ ਇਸ ਬੇਕਰੀ ਦੇ ਮਾਲਿਕ ਕੋਲ ਫੂਡ ਲਾਈਸੈਂਸ ਨਾ ਹੋਣ ਕਰਕੇ ਤੇ ਇਹ ਬੇਕਰੀ ਰੋਡ ਤੇ ਪਿਛਲੇ ਪਾਸੇ ਬਣੀ ਹੋਈ ਤੇ ਇਸ ਕਰਕੇ ਵਿਭਾਗ ਦਾ ਵੀ ਇਸ ਵੱਲ ਧਿਆਨ ਨਹੀ ਗਿਆ । ਉਹਨਾਂ ਇਹ ਵੀ ਦੱਸਿਆ ਕੇ ਸ਼ਹਿਰ ਦੀਆ ਨਾਮੀ ਬੇਕਰੀਆ ਤੇ ਇਹਨਾਂ ਦਾ ਮਾਲ ਸਪਲਾਈ ਹੁੰਦਾ ਹੈ ਤੇ ਅਸੀ ਨਾਮੀ ਗਰਾਮੀ ਦੁਕਾਨਾਂ ਪਈਆ ਇਹ ਚੀਜਾਂ ਖਾ ਰਹੇ ਹਨ ਜੋਕਿ ਨਿਰਾ ਗੰਦਾ ਹੈ । ਇਸ ਮੋਕੇ ਟੀਮ ਵੱਲੋ ਸੈਪਲ ਲੈ ਕੇ ਖਰੜ ਲੈਬਰੋਟਰੀ ਭੇਜ ਦਿੱਤੇ ਹਨ, ਸਾਰਾ ਬਣਿਆ ਮਾਲ ਸੀਲ ਕਰ ਦਿੱਤਾ ਗਿਆ ਸੈਪਲਾ ਦੀ ਰਿਪੋਟ ਆਉਣਂ ਤੋ ਬਆਦ ਹੀ ਇਹ ਮਾਰਕੀਟ ਵਿੱਚ ਮਾਲ ਵੇਚ ਸਕੇਗਾ। ਲੱਗ ਭੱਗ ਇਕ ਕਵਿੰਟਲ ਤਿਆਰ ਮੈਦਾ ਵੀ ਨਸ਼ਟ ਕਰਵਾ ਦਿੱਤਾ ਤੇ ਤਾਰ ਮਾਲ ਇਸ ਤਰਾ ਦੇ ਗੰਦੇ ਕੰਬਲਾ ਵਿੱਚ ਲਪੇਟਿਆ ਹੋਇਆ ਸੀ ਜਿਸ ਵਿੱਚੋ ਵੱਡੀ ਪੱਧਰ ਤੇ ਮੁਸ਼ਕ ਆ ਰਿਹਾ ਸੀ । ਇਸ ਮੋਕੇ ਉਹਨਾਂ ਜਿਲੇ ਦੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਇਲਾਕੇ ਵਿੱਚ ਕੋਈ ਇਸ ਤਰਾ ਦੀ ਚੀਜਾਂ ਵੇਚ ਰਿਹਾ ਤਾ ਸਿਵਲ ਸਰਜਨ ਦਫਤਰ ਵਿਖੇ ਰਿਪੇਟ ਕਰੋ ਨਾ ਗੁਪਤ ਰੱਖਿਆ ਜਾਵੇਗਾ।

ਉਹਨਾਂ ਫੂਡ ਵਿਕਰੇਤਾ ਉਪਰੇਟਰਾਂ ਨੂੰ ਫੂਡ ਸੇਫਟੀ ਐਂਡ ਸਟੈਡਰਡ ਐਕਟ ਤਹਿਤ ਜਰੂਰੀ ਲੈਈਸੈਂਸ ਅਤੇ ਰਜਿਸਟ੍ਰੇਸ਼ਨ ਲੈਣੀ ਅਤਿ ਜਰੂਰੀ ਹੈ ਉਹਨਾਂ ਵੱਲੋ ਕਈ ਦੁਕਾਨਦਾਰਾ ਕੋਲ ਫੂਡ ਲਾਈਸੈਸ ਦੀ ਤਰੀਖ ਲੰਘ ਚੂਕੀ ਜਾ ਬਣਾਵਏ ਹੀ ਨਹੀ ਸਨ। ਉਹਨਾਂ ਐਫ.ਬੀ.ਓ ਨੂੰ ਅਦੇਸ਼ ਦਿੱਤੇ ਕਿ ਇਹ ਲਾਈਸੈਸ ਬਹੁਤ ਜਰੂਰੀ ਹਨ, ਜੇਕਰ ਇਹ ਲਾਈਸੈਸ ਨਹੀ ਤਾ ਵਿਭਾਗ ਵੱਲੋ ਜੁਰਾਮਨਾ ਵੀ ਕੀਤਾ ਜਾਵੇਗਾ ਜਾਂ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ । ਉਹਨਾਂ ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰਾਂ ਵਾਲਿਆ ਨੂੰ ਵੀ ਇਹ ਲਾਈਸੈਂਸ ਬਣਾਉਣੇ ਪੈਣਗੇ ਉਹ ਵੀ ਕਈ ਤਰਾਂ ਦੇ ਫੂਡ ਪ੍ਰਡੈਕਟ ਵੇਚਦੇ ਹਨ । ਉਹਨਾਂ ਦੱਸਿਆ ਕਿ 12 ਲੱਖ ਤੋਂ ਵੱਧ ਸੇਲ ਵਾਲੇ ਦੁਕਾਨਦਾਰਾਂ ਨੂੰ ਲਾਈਸੈਂਸ ਲੈਣਾ ਪਵੇਗਾ ਜਿਸ ਦੀ ਫੀਸ ਇਕ ਸਾਲ ਦੀ 2000 ਹਜਾਰ ਰੁਪਏ ਹੋਵੇਗੀ ਅਤੇ ਘੱਟ ਵਾਲੇ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਲਈ 500 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ। ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਨੂੰ ਲਾਗੂ ਕੀਤਾ ਜਾਵੇਗਾ ਤਾ ਜੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਾਰਾ ਖਾਦ ਪਦਾਰਥ ਮੁਹੱਇਆ ਕਰਵਾਏ ਜਾਣ ।

LEAVE A REPLY

Please enter your comment!
Please enter your name here