ਜੀਜੀਐਸ ਮੈਡੀਕਲ ਕਾਲਜ ਤੇ ਹਸਪਤਾਲ ਦੇ ਹੋਸਟਲ ਵਿੱਚੋਂ ਮਿਲੀ ਡਾਕਟਰ ਦੀ ਲਾਸ਼, ਪੁਲਿਸ ਜਾਂਚ ਜਾਰੀ

ਫ਼ਰੀਦਕੋਟ (ਦ ਸਟੈਲਰ ਨਿਊਜ਼), ਪਲਕ। ਫ਼ਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਤੇ ਹਸਪਤਾਲ ਦੇ ਹੋਸਟਲ ਵਿੱਚੋਂ ਇੱਕ ਡਾਕਟਰ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ। 

Advertisements

ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ.ਸੰਜੇ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐਨੇਸਥੀਸੀਆ ਦੀ ਐਮਡੀ ਕਰ ਰਿਹਾ ਡਾਕਟਰ ਯਾਦਵਿੰਦਰ ਸਿੰਘ ਡਿਊਟੀ ਤੇ ਨਹੀਂ ਆਇਆ ਤੇ ਜਦੋਂ ਉਸ ਦੇ ਸਾਥੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਉਨ੍ਹਾਂ ਨੂੰ ਡਾਕਟਰ ਯਾਦਵਿੰਦਰ ਕੰਨਟੀਨ ਤੇ ਵੀ ਨਹੀਂ ਗਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਸ ਦੇ ਸਾਥੀ ਹੋਸਟਲ ਦੇ ਕਮਰੇ ਵਿਚ ਉਸ ਨੂੰ ਬੁਲਾਉਣ ਲਈ ਗਏ ਤਾਂ ਉਸ ਦੀ ਲਾਸ਼ ਵੇਖ ਕੇ ਉਹਨਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ।  ਉਨ੍ਹਾਂ ਨੇ ਡਾਕਟਰ ਯਾਦਵਿੰਦਰ ਦੀ ਜ਼ਮੀਨ ‘ਤੇ ਲਾਸ਼ ਵੇਖੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਜਾਂਚ ਜਾਰੀ ਹੈ। 

LEAVE A REPLY

Please enter your comment!
Please enter your name here