ਵਿਆਹ ਸਮਾਗਮ ਤੋਂ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਰ ਨੇ ਮਾਰੀ ਟੱਕਰ, 2 ਦੀ ਮੌਤ, 1 ਜ਼ਖ਼ਮੀ

ਖੰਨਾ (ਦ ਸਟੈਲਰ ਨਿਊਜ਼), ਪਲਕ। ਖੰਨਾ ਦੇ ਲਲਹੇੜੀ ਰੋਡ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਸੜਕ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਰੋਹਿਤ  ਪੁੱਤਰ ਰੋਡਾ ਸਿੰਘ ਵਾਸੀ ਲੋਹਾਰੀ ਕਲਾਂ ਤੇ ਨਵੀ ਪੁੱਤਰ ਕਰਮ ਸਿੰਘ ਵਾਸੀ ਲੋਹਾਰੀ ਕਲਾਂ ਵਜੋਂ ਹੋਈ ਹੈ। ਤੀਸਰਾ ਨੌਜਵਾਨ ਜੋ ਕਿ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ, ਉਸ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਰਾਮਪੁਰ ਕਲੇਰਾਂ ਵਜੋਂ ਹੋਈ ਹੈ।

Advertisements

ਜਾਣਕਾਰੀ ਅਨੁਸਾਰ ਤਿੰਨੋਂ ਨੌਜਵਾਨ ਬੀਤੀ ਰਾਤ ਇਕ ਵਿਆਹ ਵਿਚ ਸ਼ਾਮਲ ਹੋ ਕੇ  ਘਰ ਵਾਪਸ ਆ ਰਹੇ ਸਨ। ਜਦੋਂ ਤਿੰਨੋਂ ਨੌਜਵਾਨ ਲਲਹੇੜੀ ਰੋਡ ਖੰਨਾ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਮੋਟਰਸਾਈਕਲ ਦੀ ਟੱਕਰ ਕਾਰ ਨਾਲ ਹੋ ਗਈ। ਜਿਸ ਵਿਚ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਤੀਸਰਾ ਜ਼ਖਮੀ ਹੋ ਗਿਆ। ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਹੈ। ਪੁਲਿਸ ਨੇ  ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਕਾਰ ਚਾਲਕ ਦੀ ਭਾਲ ਪੁਲਿਸ ਵਲੋਂ ਜਾਰੀ ਹੈ।

LEAVE A REPLY

Please enter your comment!
Please enter your name here