ਟਰੈਕਟਰ-ਕੈਂਟਰ ਦੀ ਹੋਈ ਜ਼ਬਰਦਸਤ ਟੱਕਰ, 5 ਗੰਭੀਰ ਜ਼ਖ਼ਮੀ

ਨਵਾਂਸ਼ਹਿਰ (ਦ ਸਟੈਲਰ ਨਿਊਜ਼), ਪਲਕ। ਰੋਪੜ-ਨਵਾਂਸ਼ਹਿਰ ਨੈਸ਼ਨਲ ਹਾਈਵੇਅ ਤੇ ਹਾਈਟੈਕ ਨਾਕਾ ਆਨਸਰੋਂ ਨੇੜੇ ਇਕ ਟਰੈਕਟਰ ਟਰਾਲੀ ਅਤੇ ਕੈਂਟਰ ਦੀ ਟੱਕਰ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਕੈਂਟਰ ਚਾਲਕ ਸਮੇਤ 5 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕੈਂਟਰ ਆਲੂਆਂ ਨਾਲ ਲੱਦਿਆ ਹੋਇਆ ਸੀ ਅਤੇ ਉਹ ਹੁਸ਼ਿਆਰਪੁਰ ਤੋਂ ਰੋਪੜ ਵੱਲ ਜਾ ਰਿਹਾ ਸੀ। ਇਸ ਨੂੰ ਰੋਪੜ ਦੇ ਨੰਗਲ ਡੈਮ ਵੱਲ ਆਉਂਦੇ ਰਾਏਪੁਰ ਦਾ ਨੇਕ ਮੁਹੰਮਦ ਚਲਾ ਰਿਹਾ ਸੀ। ਇਸ ਤੋਂ ਅੱਗੇ ਇੱਕ ਟਰੈਕਟਰ ਟਰਾਲੀ ਤੇ ਸਵਾਰ ਇੱਕੋ ਪਰਿਵਾਰ ਦੇ ਮੈਂਬਰ ਬੇਲਾ ਸਰਿਆਲਾ, ਥਾਣਾ ਹਾਜੀਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਕਣਕ ਦੀ ਬਿਜਾਈ ਕਰਕੇ ਵਾਪਸ ਆ ਰਹੇ ਸਨ। ਜਿਸ ਵਿੱਚ ਜਸ਼ਨਦੀਪ ਸਿੰਘ, ਦਵਿੰਦਰ ਸਿੰਘ, ਵਿੰਦਰ ਸਿੰਘ ਅਤੇ ਜਗਜੀਤ ਸਿੰਘ ਬੈਠੇ ਸਨ ਅਤੇ ਕੁਲਜੀਤ ਸਿੰਘ ਟਰੈਕਟਰ ਚਲਾ ਰਿਹਾ ਸੀ।

Advertisements

ਇਹ ਸਾਰੇ ਵਾਸੀ ਚੁਪਕੀ, ਥਾਣਾ ਚਮਕੌਰ ਸਾਹਿਬ ਰੋਪੜ ਦੇ ਵਸਨੀਕ ਹਨ। ਕੈਂਟਰ ਚਾਲਕ ਨੇ ਟਰੈਕਟਰ ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਚਾਲਕ ਅਤੇ ਉਸ ਵਿੱਚ ਬੈਠੇ ਚਾਰ ਵਿਅਕਤੀ ਹੇਠਾਂ ਡਿੱਗ ਗਏ। ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ। ਟਰੈਕਟਰ ਤੇ ਸਵਾਰ ਚਾਰ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਟਰੈਕਟਰ ਟਰਾਲੀ ਤੇ ਸਵਾਰ ਜਸ਼ਨਦੀਪ ਸਿੰਘ ਦੇ ਬਿਆਨਾਂ ਤੇ ਕੇਸ ਦਰਜ ਕਰ ਲਿਆ ਹੈ। ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here