ਪੰਜਾਬ ਵਿੱਚ ਫਸੇ ਲੋਕਾਂ ਨੂੰ ਆਪਣੇ ਪਿਤਰੀ ਰਾਜ ਭੇਜਣਾ ਸ਼ੁਰੂ, ਡਾਟਾ ਹੋਇਆ 12,678

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਜਾਰੀ ਕੀਤੇ ਗਿਆ ਸੀ। ਜਿਸ ਅਧੀਨ ਜਿਲਾ ਪਠਾਨਕੋਟ ਵਿੱਚ ਵੀ ਲੈਬਰ ਵਿਭਾਗ ਨੂੰ ਆਦੇਸ ਜਾਰੀ ਕੀਤੇ ਗਏ ਸਨ ਕਿ ਜਿਲਾ ਪਠਾਨਕੋਟ ਵਿੱਚ ਬਾਹਰੀ ਸੂਬਿਆਂ ਤੋਂ ਰਹਿ ਰਹੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾਵੇ ਜੋ ਕਰੀਬ 12678 ਲੋਕ ਹਨ, ਅਤੇ ਅੱਜ ਕਰੀਬ 131 ਲੋਕ ਜੋ ਜੰਮੂ ਕਸਮੀਰ ਨਿਵਾਸੀ ਸਨ ਉਹਨਾਂ ਨੂੰ ਬੱਸਾਂ ਦੇ ਰਾਹੀਂ ਜੰਮੂ ਕਸਮੀਰ ਵਿੱਚ ਉਹਨਾਂ ਦੇ ਘਰਾਂ ਲਈ ਭੇਜਿਆ ਗਿਆ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਉਹਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਹਰੇਕ ਵਿਅਕਤੀ ਦਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਐਫ ਸਰਟੀਫਿਕੇਟ ਇਨਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਟੇਟ ਕੋਵਿਡ-19 ਕੰਟਰੋਲ ਰੂਮ, ਚੰਡੀਗੜ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਤਹਿਤ ਕੋਰੋਨਾ ਵਾਇਰਸ ਕਰਕੇ ਲਾਕਡਾਊਨ ਹੋਣ ਕਾਰਨ ਜੇਕਰ ਕਿਸੇ ਵਿਅਕਤੀ ਵਲੋਂ ਜ਼ਿਲਾ ਪਠਾਨਕੋਟ ਤੋਂ ਆਪਣੇ ਹੋਮ ਸਟੇਟ ਵਿਚ ਜਾਣਾ ਹੈ ਤਾਂ ਉਨ•ਾਂ ਨੂੰ ਪੰਜਾਬ ਸਰਕਾਰ ਦੀ ਵੈਬਸਾਈਟ www.covidhelp.punjab.gov.in  ਤੇ ਆਪਣੀ ਰਜਿਸਟ੍ਰੇਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਕੂਝ ਅਧਿਕਾਰੀਆਂ ਦੇ ਮੋਬਾਇਲ ਨੰਬਰ ਅਤੇ ਜਿਲਾ ਪਠਾਨਕੋਟ ਵਿੱਚ ਟ੍ਰੋਲਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿਸ ਅਧੀਨ ਕਰੀਬ 12678 ਲੋਕ ਸਾਹਮਣੇ ਆਏ ਹਨ ਜੋ ਬਾਹਰੀ ਸੂਬਿਆਂ ਤੋਂ ਹਨ ਅਤੇ ਜਿਲਾ ਪਠਾਨਕੋਟ ਵਿੱਚ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਨਾਂ ਵਿੱਚੋਂ ਝਾੜਖੰਡ-306, ਮਹਾਰਾਸਟਰਾ-123, ਲਦਾਖ-3, ਉੱਤਰ ਪ੍ਰਦੇਸ਼-2195, ਉੜੀਸਾ-96, ਚੰਗੀਗੜ-50, ਆਂਦਰਾ ਪ੍ਰਦੇਸ-18, ਰਾਜਸਥਾਨ-269, ਗੁਜਰਾਤ-69, ਉੱਤਰਾਖੰਡ-124, ਮਨੀਪੁਰ-9, ਤਾਮਿਲਨਾਡੂ -1, ਆਸਾਮ-91, ਕੇਰਲਾ-6, ਜੰਮੂ ਕਸਮੀਰ-569, ਹਰਿਆਣਾ-83, ਵੈਸਟ ਬੰਗਾਲ-467, ਮੱਧਪ੍ਰਦੇਸ-2857,ਕਰਨਾਟਕਾ-4, ਦਿੱਲੀ-134, ਹਿਮਾਚਲ ਪ੍ਰਦੇਸ –345, ਛੱਤੀਸਗੜ-2183 ਅਤੇ ਬਿਹਾਰ-2676ਵਿਅਕਤੀ ਦੀ ਸੂਚੀ ਸਾਹਮਣੇ ਆਈ ਹੈ।

ਉਹਨਾਂ ਕਿਹਾ ਕਿ ਲੇਬਰ ਵਿਭਾਗ ਪਠਾਨਕੋਟ ਵਿਖੇ ਤੈਨਾਤ ਕੁੰਵਰ ਡਾਵਰ ਕਿਰਤ ਤੇ ਸੁਲਾਹ ਅਫਸ਼ਰ, ਮਨੋਜ ਕੁਮਾਰ ਇੰਨਫੋਰਸਮੈਂਟ ਅਫਸ਼ਰ ਦੇ ਅਧੀਨ ਪੂਰੀ ਟੀਮ ਵੱਲੋਂ ਉਪਰਾਲੇ ਕਰਨ ਤੇ ਅਤੇ ਇਨਾਂ ਲੋਕਾਂ ਤੱਕ ਪਹੁੰਚ ਕਰਨ ਤੇ ਇਨਾਂ ਲੋਕਾਂ ਦੀ ਜਾਣਕਾਰੀ ਇਕੱਠੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਆਉਂਣ ਵਾਲੇ ਦਿਨਾਂ ਦੋਰਾਨ ਇਨਾ ਲੋਕਾਂ ਦੀ ਆਪਣੇ ਸੂਬਿਆਂ ਵਿੱਚ ਵਾਪਿਸ ਜਾਣ ਦੀ ਵਿਵਸਥਾ ਕੀਤੀ ਜਾਵੇਗੀ ਪਰ ਇਸ ਤੋਂ ਪਹਿਲਾ ਪ੍ਰਦੇਸ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਨਾਂ ਲੋਕਾਂ ਦਾ ਮੈਡੀਕਲ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਇਹ ਲੋਕ 23 ਮਾਰਚ 2020 ਤੋਂ ਜਿਲਾ ਪਠਾਨਕੋਟ ਵਿੱਚ ਹੀ ਰਹਿ ਰਹੇ ਸਨ, ਕਰਫਿਓ ਦੇ ਚਲਦਿਆਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਆਪਣੇ ਘਰਾਂ ਨੂੰ ਵਾਪਿਸ ਜਾਣਾ ਚਾਹੁੰਦੇ ਹਨ, ਉੱਥੇ ਹੀ ਦੂਸਰੇ ਪਾਸੇ ਇਨਾਂ ਲੋਕਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ।

LEAVE A REPLY

Please enter your comment!
Please enter your name here