ਮਹਿਲਾ ਡਾਕਟਰ ਦੇ ਕੋਰੋਨਾ ਮੁਕਤ ਹੋਣ ਤੇ ਪ੍ਰਬੰਧਕਾਂ ਨੇ ਕੀਤਾ ਘਰ ਲਈ ਰਵਾਨਾ

ਪਠਾਨਕੋਟ (ਦ ਸਟੈਲਰ ਨਿਊਜ਼)। ਪਿਛਲੇ ਦਿਨਾਂ ਦੋਰਾਨ ਜਿਲਾ ਪਠਾਨਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਮਹਿਲਾ ਡਾਕਟਰ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ ਜਿਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਚਲ ਰਿਹਾ ਸੀ ਅੱਜ ਮਹਿਲਾ ਡਾਕਟਰ ਦੀਆਂ ਦੋਨੋਂ ਫੇਜ ਦੀਆਂ ਰਿਪੋਰਟਾਂ ਕਰੋਨਾ ਨੈਗੇਟਿਵ ਆਉਂਣ ਤੋਂ ਬਾਅਦ ਕਰੋਨਾ ਮੁਕਤ ਹੋਣ ਤੇ ਸਿਵਲ ਹਸਪਤਾਲ ਤੋਂ ਘਰ ਲਈ ਰਵਾਨਾ ਕਰ ਦਿੱਤਾ ਗਿਆ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਉਪਰੋਕਤ ਮਹਿਲਾ ਡਾਕਟਰ  ਨੂੰ ਕਰੋਨਾ ਦੇ ਲੱਛਣ ਆਉਂਣ ਤੇ ਮਹਿਲਾ ਡਾਕਟਰ ਵੱਲੋਂ ਆਪ ਸਿਵਲ ਹਸਪਤਾਲ ਨਾਲ ਸੰਪਰਕ ਕੀਤਾ ਅਤੇ ਆਪਣਾ ਇਲਾਜ ਆਈਸੋਲੇਸ਼ਨ ਵਿੱਚ ਕਰਵਾਇਆ। ਅੱਜ ਕਰੋਨਾ ਮੁਕਤ ਹੋਣ ਤੇ ਸਟਾਫ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਮਹਿਲਾ ਡਾਕਟਰ ਨੂੰ ਘਰ ਲਈ ਰਵਾਨਾ ਕੀਤਾ ਗਿਆ।

Advertisements

ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸਿਵਲ ਹਸਪਤਾਲ ਵਿਖੇ 16 ਕਰੋਨਾ ਪਾਜੀਟਿਵ ਮਰੀਜਾਂ ਦਾ ਇਲਾਜ ਚਲ ਰਿਹਾ ਹੈ ਜਦ ਕਿ ਇਕ ਕਰੋਨਾ ਪਾਜੀਟਿਵ ਮਰੀਜ ਦਾ ਇਲਾਜ ਅਮ੍ਰਿਤਸਰ ਵਿਖੇ ਚਲ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਜਿਲਾ ਪਠਾਨਕੋਟ ਵਿੱਚ ਕਰੋਨਾ ਤੋਂ ਮੁਕਤ ਹੋਣ ਵਾਲਾ ਇਹ 11ਵਾਂ ਮਰੀਜ ਹੈ। ਉਹਨਾਂ ਕਿਹਾ ਕਿ ਅਸੀਂ ਕਰੋਨਾ ਵਾਈਰਸ ਦੀ ਬੀਮਾਰੀ ਨੂੰ ਹਰਾ ਸਕਦੇ ਹਾਂ ਅਤੇ ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੀਏ। ਉਹਨਾਂ ਕਿਹਾ ਕਿ ਘਰ ਤੋਂ ਬਾਹਰ ਉਸ ਸਮੇਂ ਹੀ ਆਉ ਅਗਰ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਹੱਥਾਂ ਨੂੰ ਚੰਗੀ ਤਰਾਂ ਸਾਬਨ ਨਾਲ ਸਾਫ ਰੱਖੋ, ਸੈਨੀਟਾਈਜਰ ਦੀ ਵਰਤੋ ਕਰੋ, ਘਰ ਤੋਂ ਬਾਹਰ ਜਾਣ ਲੱਗਿਆਂ ਮਾਸਕ ਦਾ ਪ੍ਰਯੋਗ ਜਰੂਰ ਕਰੋਂ ਅਤੇ ਕਿਸੇ ਵੀ ਤਰਾਂ ਦੀ ਬੀਮਾਰੀ ਦੇ ਲੱਛਣ ਹੋਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋਂ।    

LEAVE A REPLY

Please enter your comment!
Please enter your name here