ਪੀਸੀਪੀਸੀ ਦੀ ਮੁੱਖ ਬਾਡੀ ਵਲੋਂ ਕ੍ਰਿਸਮਸ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦੀ ਸਟੇਟ ਲੈਵਲ ਦੀ ਇੱਕ ਮੀਟਿੰਗ ਬੁਲਾਈ ਗਈ। ਜਿਸ ਵਿੱਚ ਵੱਖ ਵੱਖ ਜਿਲ੍ਹਿਆਂ ਸ਼ਹਿਰਾਂ ਤੇ ਕਸਬਿਆਂ ਦੇ ਇਮਾਨਦਾਰ, ਵਫ਼ਾਦਾਰ ਪਾਸਟਰ ਸਹਿਬਾਨ ਇਸ ਕਾਨਫਰੰਸ ਵਿੱਚ ਇਕੱਤਰ ਹੋਏ। ਜਿੱਥੇ ਬਹੁਤ ਹੀ ਸੂਝਵਾਨ ਪ੍ਰਭੂ ਦੇ ਸੇਵਕਾਂ ਨੇ ਸਾਡਾ ਦਰਸ਼ਨ ਮਿਸ਼ਨ ਮਸੀਹ ਕੌਮ ਦੁਆਰਾ ਚੱਲ ਰਹੇ ਅਹਿਮ ਮੁੱਦਿਆਂ ਤੇ ਵਿਚਾਰਾਂ ਕੀਤੀਆਂ। ਵੱਖ ਵੱਖ ਜਿਲ੍ਹਿਆਂ ਤੋਂ ਪਹੁੰਚੇ ਮੋਹਤਵਾਰ ਲੋਕਾਂ ਨੇ ਆਪਣੇ ਆਪਣੇ ਸੁਝਾਵ ਪੇਸ਼ ਕੀਤੇ ਜਿੱਥੇ ਪਾਸਟਰ ਦਿਓਲ ਜੀ ਵਲੋਂ ਆਏ ਹੋਏ ਸਾਰੇ ਪਾਸਟਰ ਸਹਿਬਾਨ ਤੇ ਮੋਹਤਵਾਰ ਸੱਜਣਾਂ ਲਈ ਸੁੱਖ ਸ਼ਾਂਤੀ ਤੇ ਸਲਾਮਤੀ ਦੀ ਪ੍ਰਾਰਥਨਾ ਵੀ ਕੀਤੀ ਤੇ ਸਾਰੇ ਪਾਸਵਾਨਾਂ ਨੂੰ ਸੰਤ ਹਰਭਜਨ ਸਿੰਘ ਜੀ ਦੇ ਦੁਆਰਾ ਪ੍ਰਕਾਸ਼ਿਤ ਕੀਤੇ ਪਵਿੱਤਰ ਵਚਨ ਵੀ ਭੇਂਟ ਕੀਤੇ ਗਏ ।

Advertisements

ਇਸ ਮੌਕੇ ਤੇ ਮਸੀਹ ਕੌਮ ਵਿੱਚ ਚੱਲ ਰਹੇ ਕਈ ਤਰਾਂ ਦੇ ਵਿਵਾਦਾਂ ਦਾ ਜ਼ਿਕਰ ਵੀ ਹੋਇਆ। ਸਾਰੇ ਪਹਿਲੂਆਂ ਨੂੰ ਪੀ.ਸੀ.ਪੀ.ਸੀ ਦੀ ਕੌਰ ਕਮੇਟੀ ਵਲੋਂ ਬੜੀ ਹੀ ਬਰੀਕੀ ਨਾਲ ਵਿਚਾਰਿਆ ਗਿਆ। ਪੀ.ਸੀ.ਪੀ.ਸੀ ਦੀ ਮੇਨ ਬਾਡੀ ਵਲੋਂ ਕ੍ਰਿਸਮਸ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਨਾਲ਼ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ। ਅੱਜ ਮੁੱਖ ਤੌਰ ਤੇ ਪੀ.ਸੀ.ਪੀ.ਸੀ ਦੇ ਸਾਰੇ ਹੀ ਮੋਹਤਵਾਰ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਏ ਜਿਵੇਂ ਕਿ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਪੀ.ਸੀ.ਪੀ.ਸੀ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਪੀ.ਸੀ.ਪੀ.ਸੀ, ਬਿਸ਼ਪ ਡੇਵਿਡ ਭਾਰਤੀ ਪੀ.ਸੀ.ਪੀ.ਸੀ ਬਠਿੰਡਾ, ਪਾਸਟਰ ਜਨਕ ਅਬ੍ਰਾਹਮ ਸੀਨੀਅਰ ਅਡਵਾਈਜ਼ਰ ਲੁਧਿਆਣਾ ਪੀ.ਸੀ.ਪੀ.ਸੀ, ਬਿਸ਼ਪ ਸੈਮੁਅਲ ਸੋਨੀ ਗੁਰਦਾਸਪੁਰ ਪੀ.ਸੀ.ਪੀ.ਸੀ, ਪਾਸਟਰ ਰਾਮਜੀਤ ਸਿੰਘ ਹੁੰਦਲ ਆਫਿਸ ਇੰਚਾਰਜ ਅੰਮ੍ਰਿਤਸਰ ਪੀ.ਸੀ.ਪੀ.ਸੀ, ਪਾਸਟਰ ਦੀਪਕ ਮੈਥਿਉ ਅੰਮ੍ਰਿਤਸਰ ਪੀ.ਸੀ.ਪੀ.ਸੀ, ਪਾਸਟਰ ਲੱਖਵਿੰਦਰ ਮੱਟੂ ਹੁਸ਼ਿਆਰਪੁਰ ਪੀ.ਸੀ.ਪੀ.ਸੀ, ਪਾਸਟਰ ਸੁਸ਼ੀਲ ਖੁਰਾਣਾ ਮਾਨਸਾ ਵਾਈਸ ਪ੍ਰਧਾਨ ਮਾਲਵਾ ਪੀ.ਸੀ.ਪੀ.ਸੀ, ਪਾਸਟਰ ਕੁਲਦੀਪ ਮੈਥਿਉ ਫਿਰੋਜ਼ਪੁਰ ਪੀ.ਸੀ.ਪੀ.ਸੀ, ਪ੍ਰਧਾਨ ਸੰਧਾਵਾਲੀਆ ਤਰਨ ਤਾਰਨ ਪੀ.ਸੀ.ਪੀ.ਸੀ, ਯੂਥ ਇੰਚਾਰਜ ਮਾਲਵਾ ਦਵਿੰਦਰ ਮੱਛੀ ਪੀ.ਸੀ.ਪੀ.ਸੀ, ਪਾਸਟਰ ਬਲਦੇਵ ਮਸੀਹ ਕਪੂਰਥਲਾ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਵਿਲੀਅਮ ਮਸੀਹ  ਕਪੂਰਥਲਾ ਅਡਵਾਈਜ਼ਰ ਪੀ.ਸੀ.ਪੀ.ਸੀ, ਯੂਥ ਪ੍ਰਧਾਨ ਵਿਸ਼ਾਲ ਮਸੀਹ ਸਹੋਤਾ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਪੀ.ਸੀ.ਪੀ.ਸੀ, ਵਾਈਸ ਪ੍ਰਧਾਨ ਰਾਜਵਿੰਦਰ ਅੰਮ੍ਰਿਤਸਰ ਪੀ.ਸੀ.ਪੀ.ਸੀ, ਪਾਸਟਰ ਜਸਵੰਤ ਆਫਿਸ ਇੰਚਾਰਜ ਪਠਾਨਕੋਟ ਪੀ.ਸੀ.ਪੀ.ਸੀ, ਪਾਸਟਰ ਗੁਰਚਰਨ ਸਮਾਣਾ ਪਟਿਆਲਾ ਅਡਵਾਈਜ਼ਰ ਪੀ.ਸੀ.ਪੀ.ਸੀ, ਪਾਸਟਰ ਸ਼ਿੰਗਾਰਾ ਸਿੰਘ ਮਾਨਸਾ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਅਸ਼ਵਨੀ ਕੁਮਾਰ ਪੀ.ਸੀ.ਪੀ.ਸੀ ਕਪੂਰਥਲਾ, ਪਾਸਟਰ ਜੋਲੀ ਮਸੀਹ ਕਪੂਰਥਲਾ ਪੀ.ਸੀ.ਪੀ.ਸੀ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here