ਬੇਕਰੀ ਦੀ ਦੁਕਾਨ ਤੇ ਦੋ ਨਕਾਬਪੋਸ਼ ਨੌਜਵਾਨਾਂ ਨੇ ਕੀਤਾ ਹਮਲਾ, ਪੁਲਿਸ ਜਾਂਚ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਵਿੱਚ ਘੰਟਾ ਘਰ ਨੇੜੇ ਗੁਰੂ ਅਮਰਦਾਸ ਬੇਕਰੀ ਦੇ ਮਾਲਕ ਤੇ ਦੋ ਨਕਾਬਪੋਸ਼ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਦੁਕਾਨ ਤੇ ਪਥਰਾਵਬਾਜੀ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਕੁਝ ਸਮੇਂ ਬਾਅਦ ਬਦਮਾਸ਼ਾਂ ਨੇ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਦੁਕਾਨਦਾਰ ਰਘੁਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਨਜ਼ਦੀਕੀ ਇਲਾਕੇ ਦੇ ਦੋ ਨੌਜਵਾਨ ਉਸ ਕੋਲ ਸਾਮਾਨ ਖਰੀਦਣ ਆਏ ਸਨ। ਦੋਵਾਂ ਨੌਜਵਾਨਾਂ ਨੇ ਕੰਮ ਕਰ ਰਹੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਉਹ ਵਰਕਰਾਂ ਨੂੰ ਬਿਸਕੁਟ ਜਲਦੀ ਪਹੁੰਚਾਉਣ ਲਈ ਕਹਿਣ ਲੱਗਾ।

Advertisements

ਰਘੁਬੀਰ ਅਨੁਸਾਰ ਉਸ ਨੇ ਨੌਜਵਾਨਾਂ ਨੂੰ ਦੁਕਾਨ ਤੇ ਗਾਲ੍ਹਾਂ ਨਾ ਕੱਢਣ ਲਈ ਕਿਹਾ ਕਿਉਂਕਿ ਦੁਕਾਨ ਤੇ ਕੁਝ ਮਹਿਲਾ ਗਾਹਕ ਵੀ ਖੜ੍ਹੀਆਂ ਸਨ। ਗੁੱਸੇ ਵਿੱਚ ਆਏ ਨੌਜਵਾਨਾਂ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆ। ਉਸ ਨੇ ਦੋਵਾਂ ਨੌਜਵਾਨਾਂ ਨੂੰ ਕਿਹਾ ਕਿ ਜੇ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਤੁਹਾਨੂੰ ਸਾਮਾਨ ਵੀ ਨਹੀਂ ਮਿਲੇਗਾ। ਉਸ ਸਮੇਂ ਦੋਵੇਂ ਨੌਜਵਾਨ ਗਾਲ੍ਹਾਂ ਕੱਢਦੇ ਹੋਏ ਦੁਕਾਨ ਤੋਂ ਚਲੇ ਗਏ।  ਬੀਤੇ ਦਿਨ ਦੇਰ ਸ਼ਾਮ ਦੋਨੋਂ ਕੋਈ ਸਾਮਾਨ ਖਰੀਦਣ ਦੇ ਬਹਾਨੇ ਫੇਰ ਦੁਕਾਨ ਤੇ ਆਏ ਤਾਂ ਦੋਵਾਂ ਨੇ ਪੈਸੇ ਨਹੀਂ ਦਿੱਤੇ। ਇਸ ਲਈ ਦੁਕਾਨਦਾਰ ਨੇ ਸਾਮਾਨ ਦੇਣ ਤੋਂ ਇਨਕਾਰ ਕਰ ਦਿੱਤਾ। ਦੁਕਾਨਦਾਰ ਨੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਅਤੇ ਪੀੜਤ ਦੁਕਾਨਦਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here