ਸਾਬਕਾ ਇੰਸਪੈਕਟਰ ਦੀ ਜੰਗਲੀ ਇਲਾਕੇ ਵਿੱਚੋਂ ਮਿਲੀ ਲਾਸ਼, ਪੁੜਪੁੜੀ ‘ਚ ਵੱਜੀ ਗੋਲੀ, ਜਾਂਚ ਜਾਰੀ

ਫਰੀਦਕੋਟ (ਦ ਸਟੈਲਰ ਨਿਊਜ਼), ਪਲਕ। ਫਰੀਦਕੋਟ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਭਾਨ ਕਲੋਨੀ ਦੇ ਵਸਨੀਕ ਨਿਰਮਲ ਸਿੰਘ ਦੀ ਲਾਸ਼ ਸਥਾਨਕ ਜਹਾਜ਼ ਗਰਾਊਂਡ ਦੇ ਜੰਗਲੀ ਇਲਾਕੇ ਵਿੱਚੋਂ ਬਰਾਮਦ ਹੋਈ। ਨਿਰਮਲ ਦੀ ਪੁੜਪੁੜੀ ਵਿੱਚ ਗੋਲੀ ਵੱਜੀ ਹੋਈ ਸੀ ਅਤੇ ਕੋਲ ਹੀ ਉਸਦਾ ਲਾਇਸੈਂਸੀ ਪਿਸਤੌਲ ਵੀ ਪਿਆ ਸੀ। ਇਹ ਮਾਮਲਾ ਖੁਦਕੁਸ਼ੀ ਦਾ ਮੰਨਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਮ੍ਰਿਤਕ ਨਿਰਮਲ ਦੇ ਗੁਆਂਢੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਉਹ ਇੱਥੇ ਪਹੁੰਚੇ ਹਨ।

Advertisements

ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਬੇਟਾ ਅਤੇ ਬੇਟੀ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਮ੍ਰਿਤਕ ਆਪਣੀ ਪਤਨੀ ਨਾਲ ਇੱਥੇ ਰਹਿੰਦਾ ਸੀ। ਜੋ ਕਿ ਕੋਆਪ੍ਰੇਟਿਵ ਸੋਸਾਇਟੀ ਇੰਸਪੈਕਟਰ ਵਜੋਂ ਰਿਟਾਇਰ ਹੋਇਆ ਸੀ। ਇਸ ਮਾਮਲੇ ਵਿੱਚ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਪਹਿਲੇ ਨਜ਼ਰ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਫਿਲਹਾਲ ਸਾਰੇ ਤੱਥਾਂ ਦੀ ਜਾਣਕਾਰੀ ਇਕੱਤਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਸਚਾਈ ਪਤਾ ਲੱਗ ਸਕੇਗਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਹੈ।

LEAVE A REPLY

Please enter your comment!
Please enter your name here