12 ਦਸੰਬਰ ਨੂੰ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਗੁਰਜੀਤ ਸੋਨੂੰ/ਇੰਦਰਜੀਤ ਸਿੰਘ ਹੀਰਾ: ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਹੁਸ਼ਿਆਰਪੁਰ ਡਵੀਜ਼ਨ ਸੈਕਟਰੀ ਜਸਵਿੰਦਰ ਕੌਰ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਸੈਂਟਰ ਹੈਡ ਕੁਆਰਟਰ ਦੇ ਆਦੇਸ਼ਾਂ ਨੂੰ ਮੰਨਦੇ ਹੋਏ ਮਿਤੀ 12 ਦਸੰਬਰ 2023 ਨੂੰ ਆਲ ਇੰਡੀਆ ਗ੍ਰਾਮੀਣ ਸੇਵਕ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਹੈਡ ਪੋਸਟ ਆਫਿਸ ਹੁਸ਼ਿਆਰਪੁਰ ਵਿਖੇ ਕੀਤੀ ਜਾਵੇਗੀ। ਉਹਨਾਂ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ 2016 ਵਿੱਚ ਕਮਲੇਸ਼ ਚੰਦਰਾ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਗਈ ਸੀ। ਜਿਸ ਵਿੱਚ ਮੁੱਖ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਉਹ ਮੰਗਾ ਇਹ ਹਨ ਕਿ। GDS ਕਰਮਚਾਰੀਆ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ, ਸੀਨੀਅਰ GDS ਨੂੰ 12,24 ਅਤੇ 36 ਸਾਲ ਦੀ ਸਰਵਿਸ ਉਪਰੰਤ ਤਰੱਕੀ ਦਾ ਲਾਭ ਦਿੱਤਾ ਜਾਵੇ।

Advertisements

ਬੀਮਾ ਰਾਸ਼ੀ ਨੂੰ 5 ਲੱਖ ਰੁਪਏ ਕੀਤਾ ਜਾਵੇ। 180 ਦਿਨਾਂ ਤੱਕ ਦੀਆਂ ਛੁੱਟੀਆਂ ਜਮਾਂ ਕਰਨ ਦੀ ਮੰਨਜ਼ੂਰੀ ਦਿਤੀ ਜਾਵੇ। GDS ਕਰਮਚਾਰੀਆਂ ਨੂੰ ਮੇਡੀਕਲ ਸੁਵਿਧਾਵਾਂ ਦਿੱਤੀਆਂ ਜਾਣ। ਬਦਲੀ ਨਿਯਮਾਂ ਵਿੱਚ ਬਦਲਾਅ ਕੀਤੇ ਜਾਣ। ਟਾਰਗੇਟ ਦੇ ਨਾਮ ਤੇ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਜਸਵਿੰਦਰ ਕੌਰ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਪ੍ਰਧਾਨ ਸੁਰਿੰਦਰ ਸਿੰਘ ਜਲੋਟ, ਲਖਬੀਰ ਸਿੰਘ ਸਹਾਇਕ ਸੈਕਟਰੀ, ਮੈਡਮ ਪਰਮਜੀਤ ਕੌਰ ਮੇਹਟੀਆਣਾ, ਸੰਤੋਸ਼ ਕੁਮਾਰੀ, ਮਨਜੀਤ ਸਿੰਘ, ਲਖਵਿੰਦਰ ਸਿੰਘ, ਰਕੇਸ਼ ਕੁਮਾਰ, ਸੰਜੀਵ ਕੁਮਾਰ ਲੱਕੀ, ਕਿਰਨ ਬਾਲਾ ਹਾਜ਼ਰ ਹੋਏ।

LEAVE A REPLY

Please enter your comment!
Please enter your name here