ਸਕੂਟਰੀ ਚਲਾ ਰਹੀਆਂ ਲੜਕੀਆਂ ਨੂੰ ਬਚਾਉਦੇ ਸਮੇਂ ਖੇਤਾਂ ਵਿੱਚ ਪਲਟਿਆਂ ਟਰੱਕ, ਕਡੰਕਟਰ ਗੰਭੀਰ ਜ਼ਖਮੀ

ਅਬੋਹਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅਬੋਹਰ ਦੇ ਪਿੰਡ ਕਿੱਕਰਖੇੜਾ ਤੋਂ ਆਲਮਗੜ੍ਹ ਰੋਡ ਤੇ ਸੀਮਿੰਟ ਉਤਾਰ ਕੇ ਵਾਪਸ ਜਾ ਰਹੇ ਸੀ ਤਾਂ ਟਰੱਕ ਖੇਤਾਂ ਵਿੱਚ ਪਲਟ ਗਿਆ, ਜਿਸ ਵਿੱਚ ਕੰਡਕਟਰ ਜ਼ਖਮੀ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੁਮਾਰ ਆਪਣੇ ਟਰੱਕ ਡਰਾਈਵਰ ਬਲਵੀਰ ਨਾਲ ਬਾਘਾ ਪੁਰਾਣਾ ਤੋਂ ਸੀਮਿੰਟ ਦੀਆਂ ਬੋਰੀਆਂ ਛੱਡਣ ਲਈ ਪਿੰਡ ਕਿੱਕਰਖੇੜਾ ਗਿਆ ਹੋਇਆ ਸੀ।

Advertisements

ਜਦੋਂ ਉਹ ਸੀਮਿੰਟ ਉਤਾਰ ਕੇ ਵਾਪਸ ਆ ਰਿਹਾ ਸੀ ਤਾਂ ਆਲਮਗੜ੍ਹ ਨੂੰ ਜਾਂਦੀ ਸੜਕ ਤੇ ਸਕੂਟਰੀ ਚਲਾਉਣਾ ਸਿੱਖ ਰਹੀਆਂ ਦੋ ਲੜਕੀਆਂ ਨੇ ਅਚਾਨਕ ਸੜਕ ਦੇ ਵਿਚਕਾਰ ਸਕੂਟਰੀ ਰੋਕ ਦਿੱਤੀ। ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦੌਰਾਨ ਟਰੱਕ ਖੇਤਾਂ ਵਾਲੇ ਪਾਸੇ ਪਲਟ ਗਿਆ ਅਤੇ ਸੰਦੀਪ ਬਚ ਗਿਆ ਪਰ ਉਸਦਾ ਸਾਥੀ ਬਲਵੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਉਸਨੂੰ ਬਾਹਰ ਕੱiਢਆ ਤੇ ਉਹਨਾਂ ਦਾ ਇਲਾਜ ਕਰਵਾਇਆ।

LEAVE A REPLY

Please enter your comment!
Please enter your name here